ਬੰਦੂਕਧਾਰੀਆਂ ਨੇ 16 ਲੋਕਾਂ ਨੂੰ ਕੀਤਾ ਅਗਵਾ

08/07/2017 11:08:35 PM

ਵਾਰੀ— ਨਾਈਜੀਰੀਆ ਦੇ ਤੇਲ ਸ਼ਹਿਰ ਪੋਰਟ ਹਾਰਕੋਰਟ ਦੇ ਨੇੜੇ ਇਕ ਯਾਤਰੀਆਂ ਨਾਲ ਭਰੀ ਬੱਸ 'ਚੋਂ ਬੰਦੂਕਧਾਰੀਆਂ ਨੇ 16 ਲੋਕਾਂ ਨੂੰ ਅਗਵਾ ਕਰ ਲਿਆ। ਚਸ਼ਮਦੀਦ ਟਮੁਨੋ ਜਾਰਜ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਨੂੰ ਬੰਦ ਕਰ ਦਿੱਤਾ ਅਤੇ ਇਮੋਹੁਆ ਇਲਾਕੇ ਵੱਲ ਜਾ ਰਹੀ ਬੱਸ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਚਾਲਕ ਨੂੰ ਗੱਡੀ ਰੋਕਣ ਲਈ ਮਜ਼ਬੂਰ ਹੋਣਾ ਪਿਆ। ਉਨਾਂ ਦੱਸਿਆ, ''ਚਾਲਕ ਸਮੇਤ 16 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।'' ਬੱਸ ਦਾ ਸੰਚਾਲਨ ਕਰਨ ਵਾਲੀ ਕੰਪਨੀ ਦੇ ਇਕ ਸਟਾਫ ਨੇ ਕਿਹਾ ਕਿ ਬੰਦੂਕਧਾਰੀ ਯਾਤਰੀਆਂ ਨੂੰ ਝਾੜੀਆਂ 'ਚ ਲੈ ਗਏ।


Related News