ਹਾਂਗਕਾਂਗ ਹਿੰਸਾ ਮਾਮਲੇ ’ਚ 159 ਲੋਕ ਗਿ੍ਰਫਤਾਰ

09/02/2019 4:59:15 PM

ਹਾਂਗਕਾਂਗ— ਹਾਂਗਕਾਂਗ ’ਚ ਹਫਤੇ ਦੇ ਅਖੀਰ ’ਚ ਹੋਈ ਹਿੰਸਾ ਦੇ ਮਾਮਲੇ ’ਚ ਪੁਲਸ ਨੇ 159 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਸ ਜਨਸੰਪਰਕ ਵਿਭਾਗ ਦੇ ਚੀਫ ਸੁਪਰੀਡੈਂਟ ਟੀ ਚੁਨ ਚੁੰਗ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਗਿ੍ਰਫਤਾਰ 159 ਲੋਕਾਂ ’ਚੋਂ 132 ਪੁਰਸ਼ ਹਨ ਤੇ 27 ਔਰਤਾਂ। ਗਿ੍ਰਫਤਾਰ ਪੁਰਸ਼ ਤੇ ਔਰਤਾਂ ਦੀ ਉਮਰ 13 ਤੋਂ 58 ਸਾਲ ਦੇ ਵਿਚਾਲੇ ਹੈ।

ਪੁਲਸ ਸੁਪਰੀਡੈਂਟ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਇਕੱਠੇ ਹੋਣ, ਹਥਿਆਰ ਰੱਖਣ, ਦੁਰਵਿਵਹਾਰ ਕਰਨ ਤੇ ਪੁਲਸ ਦੇ ਕੰਮ ’ਚ ਦਖਲ ਦੇਣ ਦੇ ਮਾਮਲੇ ’ਚ ਗਿ੍ਰਫਤਾਰ ਕੀਤਾ ਗਿਆ ਹੈ। 8 ਸ਼ੱਕੀਆਂ ਨੂੰ ਘਾਤਕ ਹਥਿਆਰ ਰੱਖਣ ਤੇ ਅਦਾਲਤ ਦੇ ਹੁਕਮ ਦਾ ਉਲੰਘਣ ਕਰਨ ਦੇ ਜੁਰਮ ’ਚ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਸੁਪਰੀਡੈਂਟ ਨੇ ਦੱਸਿਆ ਕਿ ਹਾਂਗਕਾਂਗ ’ਚ ਵੱਡੇ ਪੈਮਾਨੇ ’ਤੇ ਹੋਏ ਹਿੰਸਕ ਅੰਦੋਲਨ ਤੋਂ ਬਾਅਦ ਹੁਣ ਤੱਕ 1117 ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ।


Baljit Singh

Content Editor

Related News