ਅਦਾਕਾਰਾ ਨੀਰੂ ਬਾਜਵਾ ਨੇ ਵਨ ਪੀਸ ਡਰੈੱਸ 'ਚ ਖਿੱਚਿਆ ਲੋਕਾਂ ਦਾ ਧਿਆਨ, ਪਲਾਂ 'ਚ ਹੋਈਆਂ ਵਾਇਰਲ

Friday, Jul 05, 2024 - 01:43 PM (IST)

ਅਦਾਕਾਰਾ ਨੀਰੂ ਬਾਜਵਾ ਨੇ ਵਨ ਪੀਸ ਡਰੈੱਸ 'ਚ ਖਿੱਚਿਆ ਲੋਕਾਂ ਦਾ ਧਿਆਨ, ਪਲਾਂ 'ਚ ਹੋਈਆਂ ਵਾਇਰਲ

ਜਲੰਧਰ (ਬਿਊਰੋ) : 'ਜੱਟ ਐਂਡ ਜੂਲੀਅਟ 3' ਰਿਲੀਜ਼ ਹੁੰਦੇ ਹੀ ਬਾਕਸ ਆਫਿਸ 'ਤੇ ਹਿੱਟ ਹੋ ਗਈ ਹੈ। ਫ਼ਿਲਮ ਨੇ ਅੱਜ ਪਹਿਲਾਂ ਹਫ਼ਤਾ ਪੂਰਾ ਕਰ ਲਿਆ ਹੈ, ਇਸ ਨਾਲ ਜੇਕਰ ਅਸੀਂ ਫ਼ਿਲਮ ਦੇ ਪਹਿਲੇ 7 ਦਿਨਾਂ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ 7 ਦਿਨਾਂ 'ਚ 66.08 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰ ਲਿਆ ਹੈ। 

PunjabKesari

ਉਥੇ ਹੀ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ, ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵਨ ਪੀਸ ਡਰੈੱਸ 'ਚ ਕਾਤਿਲਾਨਾ ਲੁੱਕ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੀਰੂ ਬਾਜਵਾਂ ਦੀਆਂ ਇਹ ਤਸਵੀਰਾਂ ਵੇਖ ਤੁਸੀ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ ਕਿਉਂਕਿ ਅਦਾਕਾਰਾ ਕਰੀਮ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਡਰੈੱਸ ਦੀ ਬੈਕ 'ਤੇ ਇਕ ਕੱਟ ਹੈ, ਜੋ ਉਸ ਦੀ ਲੁੱਕ ਨੂੰ ਹੋਰ ਵੀ ਸੋਹਣਾ ਬਣਾ ਰਿਹਾ ਹੈ। ਹਾਲ ਹੀ 'ਚ ਨੀਰੂ ਬਾਜਵਾ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਹਰ ਪਾਸੇ ਛਾਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ 'ਚ ਨੀਰੂ ਬਾਜਵਾ ਬੇਹੱਦ ਹੌਟ ਲੱਗ ਰਹੀ ਹੈ।

PunjabKesari

ਫ਼ਿਲਮ 'ਜੱਟ ਐਂਡ ਜੂਲੀਅਟ 3' ਪਾਲੀਵੁੱਡ ਦੀਆਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫ਼ਿਲਮਾਂ 'ਚ ਤੀਜਾ ਸਥਾਨ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ 'ਕੈਰੀ ਆਨ ਜੱਟਾ 3' ਅਤੇ ਤਰਸੇਮ ਜੱਸੜ-ਸਿੰਮੀ ਚਾਹਲ ਦੀ 'ਮਸਤਾਨੇ' ਹੈ, ਜਿਨ੍ਹਾਂ ਨੇ ਕ੍ਰਮਵਾਰ 102.69 ਕਰੋੜ ਅਤੇ 69 ਕਰੋੜ ਦਾ ਕਲੈਕਸ਼ਨ ਕੀਤਾ ਹੈ।

PunjabKesari

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਪਹਿਲਾਂ ਹੀ ਬਾਲੀਵੁੱਡ ਫ਼ਿਲਮ 'ਚਮਕੀਲਾ' 'ਚ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਚੁੱਕੇ ਹਨ। ਹੁਣ 'ਜੱਟ ਐਂਡ ਜੂਲੀਅਟ 3' ਨਾਲ ਬਾਕਸ ਆਫਿਸ 'ਤੇ ਛਾਏ ਹੋਏ ਹਨ। 'ਜੱਟ ਐਂਡ ਜੂਲੀਅਟ' ਦਾ ਤੀਜਾ ਭਾਗ 11 ਸਾਲਾਂ ਬਾਅਦ ਆਇਆ ਹੈ। ਇਸ ਫ਼ਿਲਮ 'ਚ ਦਿਲਜੀਤ ਅਤੇ ਨੀਰੂ ਬਾਜਵਾ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਦੌਰਾਨ ਫ਼ਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀਐਨ ਸ਼ਰਮਾ, ਅਕਰਮ ਉਦਾਸ ਅਤੇ ਹਰਦੀਪ ਗਿੱਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। ਫ਼ਿਲਮ ਦੇ ਗੀਤਕਾਰ ਜਾਨੀ ਅਤੇ ਸਾਗਰ ਹਨ ਜਦਕਿ ਇਸ ਦਾ ਸੰਗੀਤ ਬਨੀ ਨੇ ਦਿੱਤਾ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News