ਅਮਰੀਕਾ : 4 ਜੁਲਾਈ ਦੀ ਪਾਰਟੀ ਮਨਾ ਰਹੀ ਭੀੜ ''ਤੇ ਸ਼ਰਾਬੀ ਡਰਾਈਵਰ ਨੇ ਚਾੜਿਆ ਪਿਕਅੱਪ ਟਰੱਕ, 3 ਲੋਕਾਂ ਦੀ ਮੌਤ

07/05/2024 1:25:23 PM

ਨਿਊਯਾਰਕ (ਰਾਜ  ਗੋਗਨਾ)- 4 ਜੁਲਾਈ ਵੀਰਵਾਰ ਨੂੰ ਨਿਊਯਾਰਕ ਸਿਟੀ ਪਾਰਕ 'ਚ ਪਾਰਟੀ ਮਨਾ ਰਹੀ ਇਕ ਭੀੜ ਨਾਲ ਪਿਕਅੱਪ ਟਰੱਕ ਟਕਰਾਅ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇੱਕ ਪਿਕਅਪ ਟਰੱਕ, ਜਿਸ ਨੂੰ ਉਸ ਦਾ ਡਰਾਈਵਰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਜੋ ਇੱਕ ਚੌਰਾਹੇ ਵਿੱਚੋਂ ਲੰਘਿਆ ਅਤੇ ਫੁੱਟਪਾਥ 'ਤੇ ਚੜ੍ਹ ਗਿਆ ਅਤੇ ਮੈਨਹਟਨ ਦੇ ਕੋਰਲੀਅਰਜ਼ ਹੁੱਕ ਪਾਰਕ ਵਿੱਚ ਰਾਤ ਦੇ 8:55 ਵਜੇ ਦੇ ਕਰੀਬ ਅਮਰੀਕਾ ਦੇ ਆਜ਼ਾਦੀ ਦਿਵਸ ਮੌਕੇ ਪਾਰਟੀ ਮਨਾ ਰਹੀ ਭੀੜ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਇਸ ਇਲਾਵਾ ਸੱਤ ਹੋਰ ਜ਼ਖਮੀ ਹੋ ਗਏ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ, ਕੈਨੇਡੀਅਨ ਪ੍ਰਧਾਨ ਮੰਤਰੀ ਨੇ UK ਦੇ ਨਵੇਂ PM ਨੂੰ 'ਇਤਿਹਾਸਕ' ਜਿੱਤ 'ਤੇ ਦਿੱਤੀ ਵਧਾਈ

ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾਂ ਵਿੱਚੋਂ ਦੋ ਗੰਭੀਰ ਹਾਲਤ ਵਿੱਚ ਸਨ, ਤਿੰਨ ਦੀ ਹਾਲਤ ਗੰਭੀਰ ਹੈ। ਨਿਊਯਾਰਕ ਪੁਲਸ ਵਿਭਾਗ ਦੇ ਮੁਖੀ ਜੈਫ ਮੈਡਰੀ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਮੈਨਹਟਨ ਦੇ ਲੋਅਰ ਈਸਟ ਸਾਈਡ 'ਤੇ ਪੂਰਬੀ ਨਦੀ ਕੋਲ ਇਹ ਪਾਰਕ ​​ਸਥਿੱਤ ਹੈ। ਜੋ 4 ਜੁਲਾਈ ਦੀ ਇੱਕ ਸੁੰਦਰ ਸ਼ਾਮ ਨੂੰ ਮਨਾ ਰਹੇ ਪਰਿਵਾਰਾਂ ਨਾਲ ਭਰਿਆ ਹੋਇਆ ਸੀ। ਇਸ ਸੰਬੰਧ ਵਿਚ ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਇਹ ਇੱਕ ਬਹੁਤ ਦੁਖਾਂਤ ਵਾਲੀ ਮੰਦਭਾਗੀ ਘਟਨਾ ਹੈ। ਜਦੋ ਇਹ ਹਾਦਸਾ ਵਾਪਰਿਆ, ਪਰਿਵਾਰ ਬਾਰਬਿਕਯੂ ਕਰ ਰਹੇ ਸਨ ਅਤੇ ਆਜ਼ਾਦੀ ਦਿਵਸ ਦੀ ਸ਼ਾਮ ਦਾ ਆਨੰਦ ਲੈ ਰਹੇ ਸਨ। ਐਡਮਜ਼ ਨੇ ਕਿਹਾ, "ਮੁਢਲੀ ਜਾਂਚ ਦੇ ਆਧਾਰ 'ਤੇ ਇਸ ਸਮੇਂ ਅਜਿਹਾ ਲੱਗਦਾ ਹੈ ਕਿ ਡਰਾਈਵਰ ਪ੍ਰਭਾਵਿਤ ਸੀ।" ਇਹ ਬਹੁਤ ਜਲਦੀ ਹੈ। ਅਸੀਂ ਪੂਰੀ ਜਾਂਚ ਕਰਨ ਜਾ ਰਹੇ ਹਾਂ। ਅਧਿਕਾਰੀਆਂ ਨੇ ਕਿਹਾ ਕਿ "ਕੁਝ ਅਲਕੋਹਲ ਦੀ ਬਦਬੂ ਆਈ ਸੀ ਪਰ ਅਸੀਂ ਅਜੇ ਵੀ ਟੈਸਟ ਕਰਨ ਦੀ ਪ੍ਰਕਿਰਿਆ ਵਿੱਚ ਰੁੱਝੇ ਹੋਏ ਹਾਂ। ਡਰਾਈਵਰ, ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਜਾਰੀ ਨਹੀ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News