ਸੋਨਾਕਸ਼ੀ ਸਿਨਹਾ ਦੇ ਜਲਦਬਾਜ਼ੀ ''ਚ ਵਿਆਹ ਕਰਵਾਉਣ ਦਾ ਸੱਚ ਆਇਆ ਸਾਹਮਣੇ, ਖੁੱਲ੍ਹ ਗਿਆ ਰਾਜ਼

Friday, Jul 05, 2024 - 12:47 PM (IST)

ਸੋਨਾਕਸ਼ੀ ਸਿਨਹਾ ਦੇ ਜਲਦਬਾਜ਼ੀ ''ਚ ਵਿਆਹ ਕਰਵਾਉਣ ਦਾ ਸੱਚ ਆਇਆ ਸਾਹਮਣੇ, ਖੁੱਲ੍ਹ ਗਿਆ ਰਾਜ਼

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਵਿਆਹ ਦੇ ਕਰੀਬ 2 ਦਿਨ ਬਾਅਦ ਹੀ ਸੋਨਾਕਸ਼ੀ ਨੂੰ ਹਸਪਤਾਲ ਦੇ ਬਾਹਰ ਦੇਖਿਆ ਗਿਆ। ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਸੋਨਾਕਸ਼ੀ ਗਰਭਵਤੀ ਹੈ ਪਰ ਬਾਅਦ 'ਚ ਖ਼ਬਰ ਆਈ ਕਿ ਅਦਾਕਾਰਾ ਦੇ ਪਿਤਾ ਸ਼ਤਰੂਘਨ ਸਿਨਹਾ ਨੂੰ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਨੂੰ ਅਦਾਕਾਰਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਦੇਖਣ ਗਈ ਸੀ। ਸੋਨਾਕਸ਼ੀ ਸਿਨਹਾ ਦੇ ਪ੍ਰੈਗਨੈਂਸੀ ਦੀਆਂ ਖ਼ਬਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਨੇ ਪ੍ਰੈਗਨੈਂਸੀ ਕਾਰਨ ਜਲਦਬਾਜ਼ੀ 'ਚ ਵਿਆਹ ਕੀਤਾ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਫਿਰ ਵੀ ਤੁਹਾਨੂੰ ਦੱਸ ਦੇਈਏ ਕਿ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਕਿਵੇਂ ਆਈ।

PunjabKesari

ਕੀ ਸੋਨਾਕਸ਼ੀ ਸੱਚਮੁੱਚ ਹੈ ਗਰਭਵਤੀ ?
ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਇਕ ਯੂਜ਼ਰ ਨੇ ਲਿਖਿਆ ਹੈ ਕਿ ਸੋਨਾਕਸ਼ੀ ਸਿਨਹਾ ਗਰਭਵਤੀ ਹੈ। ਉਸ ਦੀ ਪੂਰੀ ਪੋਸਟ 'ਚ ਲਿਖਿਆ ਹੈ, ''ਹਾਂ, ਉਹ ਆਪਣੇ ਪਿਤਾ ਨੂੰ ਮਿਲਣ ਕੋਕਿਲਾਬੇਨ ਹਸਪਤਾਲ ਗਈ ਸੀ ਪਰ ਮੇਰੇ ਦੋ ਠੋਸ ਬਾਲੀਵੁੱਡ ਸਰੋਤਾਂ ਨੇ ਮੈਨੂੰ ਦੱਸਿਆ ਹੈ ਕਿ ਸੋਨਾਕਸ਼ੀ ਅਸਲ 'ਚ ਗਰਭਵਤੀ ਹੈ।' ਇਸ ਲਈ ਸੋਨਾਕਸ਼ੀ ਦਾ ਵਿਆਹ ਜਲਦਬਾਜ਼ੀ 'ਚ ਕੀਤਾ ਗਿਆ, ਹਾਲਾਂਕਿ ਸੋਨਾਕਸ਼ੀ ਵੀ ਅਜਿਹਾ ਵਿਆਹ ਚਾਹੁੰਦੀ ਸੀ। ਇਹ ਵੀ ਸੱਚ ਹੈ ਕਿ ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ ਸੀ, ਇਸ ਲਈ ਵਿਆਹ ਜਲਦੀ ਹੋ ਗਿਆ। ਇਸ ਸਮੇਂ ਜੋ ਵੀ ਸੱਚਾਈ ਹੋ ਸਕਦੀ ਹੈ, ਅਸੀਂ ਜੋੜੇ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ। ਇਹ ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦੇ ਨਿਯਮ ਹਨ। ਮੈਂ ਜੋ ਸੁਣਿਆ ਲਿਖ ਦਿੱਤਾ।

PunjabKesari

ਸੋਨਾਕਸ਼ੀ ਜ਼ਹੀਰ ਹਨੀਮੂਨ 'ਤੇ ਗਏ
ਸੋਨਾਕਸ਼ੀ ਸਿਨਹਾ ਆਪਣੇ ਪਤੀ ਜ਼ਹੀਰ ਇਕਬਾਲ ਨਾਲ ਹਨੀਮੂਨ 'ਤੇ ਹੈ ਅਤੇ ਉਹ ਅਕਸਰ ਇਹ ਦੱਸਣ ਲਈ ਇੰਸਟਾਗ੍ਰਾਮ 'ਤੇ ਸਟੋਰੀਜ਼ ਪੋਸਟ ਕਰਦੀ ਹੈ ਕਿ ਉਹ ਕਿੰਨੀ ਖੁਸ਼ ਹੈ। ਜ਼ਹੀਰ ਅਤੇ ਸੋਨਾਕਸ਼ੀ ਪਿਛਲੇ 7 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹੈ ਅਤੇ ਹੁਣ ਪਤੀ-ਪਤਨੀ ਹਨ। 23 ਜੂਨ ਨੂੰ ਸੋਨਾਕਸ਼ੀ ਅਤੇ ਜ਼ਹੀਰ ਨੇ ਪਰਿਵਾਰ ਅਤੇ ਦੋਸਤਾਂ ਵਿਚਕਾਰ ਰਜਿਸਟਰਡ ਵਿਆਹ ਕਰਵਾਇਆ।

PunjabKesari

ਸੋਨਾਕਸ਼ੀ ਅਤੇ ਜ਼ਹੀਰ ਵਿਆਹ ਦੇ ਕੁਝ ਮਹੀਨਿਆਂ 'ਚ ਹੀ ਮਾਤਾ-ਪਿਤਾ ਬਣ ਜਾਣ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਕਿਉਂਕਿ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਵੀ ਅਜਿਹਾ ਹੀ ਕੀਤਾ ਸੀ। 14 ਅਪ੍ਰੈਲ, 2022 ਨੂੰ, ਆਲੀਆ ਅਤੇ ਰਣਬੀਰ ਨੇ ਅਚਾਨਕ ਵਿਆਹ ਕਰਵਾਇਆ ਅਤੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਇਸ ਨੂੰ ਅਧਿਕਾਰਤ ਕਰ ਦਿੱਤਾ। ਆਲੀਆ ਨੇ ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਅਤੇ ਰਾਹਾ ਕਪੂਰ ਦਾ ਜਨਮ ਉਸੇ ਸਾਲ ਨਵੰਬਰ 'ਚ ਹੋਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News