ਰੂਸੀ ਖੇਤਰ ''ਚ 50 ਯੂਕ੍ਰੇਨੀ ਡਰੋਨ ਕੀਤੇ ਗਏ ਨਸ਼ਟ
Friday, Jul 05, 2024 - 01:33 PM (IST)
ਮਾਸਕੋ (ਵਾਰਤਾ)- ਰੂਸ ਦੀ ਹਵਾਈ ਸੁਰੱਖਿਆ ਨੇ ਰਾਤ ਭਰ 'ਚ ਤਿੰਨ ਰੂਸੀ ਖੇਤਰਾਂ 'ਚ 50 ਯੂਕ੍ਰੇਨੀ ਡਰੋਨਾਂ ਨੂੰ ਨਸ਼ਟ ਕੀਤਾ। ਰੱਖਿਆ ਮੰਤਰਾਲਾ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ,''ਪਿਛਲੀ ਰਾਤ ਦੌਰਾਨ ਜਦੋਂ ਕੀਵ ਸ਼ਾਸਨ ਨੇ ਰੂਸੀ ਸੰਘ ਦੇ ਖੇਤਰ 'ਤੇ ਮਨੁੱਖੀ ਰਹਿਤ ਹਵਾਈ ਵਾਹਨਾਂ ਦਾ ਉਪਯੋਗ ਕਰ ਕੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਡਿਊਟੀ 'ਤੇ ਮੌਜੂਦ ਹਵਾਈ ਰੱਖਿਆ ਪ੍ਰਣਾਲੀਆਂ ਨੇ ਕ੍ਰਾਸਨੋਡਾਰ ਖੇਤਰ 'ਚ 14 ਯੂ.ਏ.ਵੀ., ਜ਼ਾਪੋਰੋਜ਼ੇ ਦੇ ਉੱਪਰ 26 ਯੂ.ਏ.ਵੀ. ਨੂੰ ਨਸ਼ਟ ਕਰ ਦਿੱਤਾ ਅਤੇ ਰੋਸਤੋਵ ਖੇਤਰ 'ਚ 10 ਯੂ.ਏ.ਵੀ. ਨੂੰ ਵੀ ਨਸ਼ਟ ਕਰ ਦਿੱਤਾ।'' ਰੂਸ 24 ਫਰਵਰੀ 2024 ਤੋਂ ਯੂਕ੍ਰੇਨ 'ਚ ਇਕ ਵਿਸ਼ੇਸ਼ ਫ਼ੌਜ ਮੁਹਿੰਮ ਚਲਾ ਰਿਹਾ ਹੈ। ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਹੈ ਕਿ ਇਸ ਆਪਰੇਸ਼ਨ ਦਾ ਮਕਸਦ 8 ਸਾਲਾਂ ਤੱਕ ਕੀਵ ਸ਼ਾਸਨ ਵਲੋਂ ਕਤਲੇਆਮ ਦੇ ਸ਼ਿਕਾਰ ਲੋਕਾਂ ਦੀ ਰੱਖਿਆ ਕਰਨਾ ਹੈ।
ਰਾਸ਼ਟਰਪਤੀ ਅਨੁਸਾਰ ਆਪਰੇਸ਼ਨ ਦਾ ਆਖ਼ਰੀ ਟੀਚਾ ਡੋਨਬਾਸ ਨੂੰ ਆਜ਼ਾਦ ਕਰਾਉਣਾ ਹੈ ਅਤੇ ਆਪਣੇ ਦੇਸ਼ ਦੀ ਸੁਰੱਖਿਆ ਲਈ ਸ਼ਾਂਤੀ ਬਣਾਏ ਰੱਖਣਾ ਹੈ। ਦੂਜੇ ਪਾਸੇ ਰੂਸ ਦੇ ਕ੍ਰਾਸਨੋਡਾਰ ਖੇਤਰ ਦੇ ਬੰਦਰਗਾਹ ਸ਼ਹਿਰ ਪ੍ਰਿਮੋਰਸਕੋ-ਅਖਤਰਸਕ 'ਤੇ ਯੂਕ੍ਰੇਨੀ ਹਥਿਆਰਬੰਦ ਫ਼ੋਰਸਾਂ ਦੇ ਡਰੋਨ ਹਮਲੇ ਤੋਂ ਬਾਅਦ ਇਕ ਬੱਚੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਾ। ਗਵਰਨਰ ਵੇਨਾਮਿਨ ਕੋਂਦਰਤਯੇਤ ਨੇ ਇਹ ਜਾਣਕਾਰੀ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e