ਈਰਾਨ ''ਚ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਸ਼ੁਰੂ
Friday, Jul 05, 2024 - 11:48 AM (IST)
ਤਹਿਰਾਨ (ਪੋਸਟ ਬਿਊਰੋ)- ਪਿਛਲੇ ਮਹੀਨੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਜਾਣ ਤੋਂ ਬਾਅਦ ਈਰਾਨ ਵਿੱਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ, ਜਿਸ ਵਿੱਚ ਮੁਕਾਬਲਾ ਕੱਟੜਪੰਥੀ ਪਰਮਾਣੂ ਵਾਰਤਾਕਾਰ ਸਈਦ ਜਲੀਲੀ ਅਤੇ ਸੁਧਾਰਵਾਦੀ ਮਸੂਦ ਪੇਜ਼ੇਸਕੀਅਨ ਵਿਚਾਲੇ ਹੈ। ਇਸ ਤੋਂ ਪਹਿਲਾਂ 28 ਜੂਨ ਨੂੰ ਹੋਈ ਵੋਟਿੰਗ ਦੇ ਸ਼ੁਰੂਆਤੀ ਦੌਰ ਵਿੱਚ ਕਿਸੇ ਵੀ ਉਮੀਦਵਾਰ ਨੂੰ 50 ਫ਼ੀਸਦੀ ਤੋਂ ਵੱਧ ਵੋਟਾਂ ਨਹੀਂ ਮਿਲੀਆਂ ਸਨ, ਜਿਸ ਕਾਰਨ ਮੁੜ ਪੋਲਿੰਗ ਕਰਵਾਈ ਜਾ ਰਹੀ ਹੈ। ਜੇਲ੍ਹ ਵਿੱਚ ਬੰਦ ਨੋਬਲ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਸਮੇਤ ਕਈ ਲੋਕਾਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ।
ਵੋਟਰਾਂ ਨੂੰ ਕੱਟੜਪੰਥੀ ਸਾਬਕਾ ਪਰਮਾਣੂ ਵਾਰਤਾਕਾਰ ਸਈਦ ਜਲੀਲੀ ਅਤੇ ਹਾਰਟ ਸਰਜਨ ਅਤੇ ਲੰਬੇ ਸਮੇਂ ਤੋਂ ਸੰਸਦ ਦੇ ਮੈਂਬਰ ਮਸੂਦ ਪੇਜ਼ੇਸਕੀਅਨ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ, ਜਿਸ ਨੇ ਈਰਾਨ ਦੀ ਸ਼ੀਆ ਧਰਮ ਤੰਤਰ ਵਿੱਚ ਸੁਧਾਰਵਾਦੀਆਂ ਅਤੇ ਨਰਮਪੰਥੀਆਂ ਨਾਲ ਆਪਣੇ ਆਪ ਨੂੰ ਜੋੜਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਹਿਮਦ ਵਹੀਦ ਕੋਲ ਚੋਣ ਪ੍ਰਕਿਰਿਆ ਸੰਚਾਲਨ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨ ਸਵੇਰੇ 8 ਵਜੇ ਖੁੱਲ੍ਹੇ। ਦੇਸ਼ ਦੇ ਸਰਵਉੱਚ ਨੇਤਾ ਆਯਤੁੱਲਾ ਅਲੀ ਖਮੇਨੀ ਨੇ ਆਪਣੀ ਰਿਹਾਇਸ਼ 'ਤੇ ਵੋਟ ਪਾਈ। ਉਨ੍ਹਾਂ ਕਿਹਾ, ''ਮੈਨੂੰ ਪਤਾ ਲੱਗਾ ਹੈ ਕਿ ਲੋਕ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹਿਤ ਹਨ। ਲੋਕਾਂ ਨੂੰ ਵੋਟ ਪਾਉਣ ਦਿਓ ਅਤੇ ਸਭ ਤੋਂ ਵਧੀਆ ਉਮੀਦਵਾਰ ਚੁਣਨ ਦਿਓ।''
ਪੜ੍ਹੋ ਇਹ ਅਹਿਮ ਖ਼ਬਰ-ਹੁਣ ਮਜ਼ਦੂਰ ਦਾ ਪੁੱਤਰ ਬਣੇਗਾ ਬ੍ਰਿਟੇਨ ਦਾ PM, ਜਾਣੋ ਕੌਣ ਹੈ ਕੀਰ ਸਟਾਰਮਰ?
ਹਾਲਾਂਕਿ, ਖਮੇਨੀ ਨੇ ਬੁੱਧਵਾਰ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਹਫ਼ਤੇ ਵੋਟ ਨਹੀਂ ਪਾਇਆ ਉਹ ਦੇਸ਼ ਦੀ ਸ਼ੀਆ ਧਰਮਸ਼ਾਹੀ ਦੇ ਵਿਰੁੱਧ ਨਹੀਂ ਹਨ। ਪੋਲ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਬੰਦ ਹੋਵੇਗਾ ਪਰ ਭਾਗੀਦਾਰੀ ਵਧਾਉਣ ਲਈ ਰਵਾਇਤੀ ਤੌਰ 'ਤੇ ਅੱਧੀ ਰਾਤ ਤੱਕ ਵਧਾ ਦਿੱਤੀ ਜਾਂਦੀ ਹੈ। ਪੇਜੇਸ਼ਕੀਅਨ ਦੇ ਸਮਰਥਕ ਚੇਤਾਵਨੀ ਦੇ ਰਹੇ ਹਨ ਕਿ ਜੇ ਜਲੀਲੀ ਜਿੱਤ ਜਾਂਦੇ ਹਨ, ਤਾਂ ਉਹ ਤਹਿਰਾਨ ਵਿੱਚ "ਤਾਲਿਬਾਨ" ਵਰਗੀ ਸਰਕਾਰ ਲਿਆਏਗਾ। ਜਲੀਲੀ ਨੇ ਪੇਜੇਸਕੀਅਨ 'ਤੇ ਡਰ ਫੈਲਾਉਣ ਦਾ ਦੋਸ਼ ਲਗਾਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।