ਅਮਰੀਕਾ ''ਚ ਭਾਰਤੀ ਮੂਲ ਦੇ ਪਿਤਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਪੁੱਤਰ ਨੂੰ ਉਮਰ ਕੈਦ
Friday, Jul 05, 2024 - 12:34 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿੱਚ ਬੰਦੂਕ ਹਿੰਸਾ ਕਾਰਨ ਇਸ ਸਾਲ 5,000 ਤੋਂ ਵੱਧ ਲੋਕ ਮਾਰੇ ਗਏ। ਅਜਿਹੀ ਹੀ ਇੱਕ ਦਰਦਨਾਕ ਘਟਨਾ ਅਮਰੀਕਾ ਦੇ ਜਾਰਜੀਆ ਸੂਬੇ ਵਿਚ ਵਾਪਰੀ। ਜਿੱਥੇ ਭਾਰਤੀ ਮੂਲ ਦੇ ਰਾਜੀਵ ਕੁਮਾਰ ਸਵਾਮੀ ਨੇ ਗੋਲੀ ਮਾਰ ਕੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ। 28 ਸਾਲਾ ਦੋਸ਼ੀ ਜੋ ਅਮਰੀਕਾ ਦੀ ਫੋਰਸਥ ਕਾਉਂਟੀ, ਜਾਰਜੀਆ ਦਾ ਰਹਿਣ ਵਾਲਾ ਸੀ, ਨੇ 2021 ਵਿਚ ਘਰ ਵਿੱਚ ਕਿਸੇ ਗੱਲ 'ਤੋ ਹੋਏ ਝਗੜੇ ਦੌਰਾਨ ਆਪਣੇ ਪਿਤਾ ਸਦਾਸ਼ਿਵਿਆ ਕੁਮਾਰ ਸਵਾਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਘਰ 'ਚ ਦਾਖਲ ਹੋਇਆ ਟਰੱਕ, ਡਰਾਈਵਰ ਦੀ ਮੌਤ
ਜਾਰਜੀਆ ਰਾਜ ਦੀ ਇਕ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਦੁਖਦਾਈ ਘਟਨਾ 22 ਜੁਲਾਈ, 2021 ਨੂੰ ਸ਼ਾਮ ਨੂੰ ਲਗਭਗ 5:50 ਵਜੇ ਦੇ ਕਰੀਬ ਵਾਪਰੀ ਸੀ। ਜਦੋਂ ਰਾਜੀਵ ਅਤੇ ਉਸ ਦੇ ਪਿਤਾ ਵਿਚਕਾਰ ਘਰੇਲੂ ਝਗੜਾ ਘਾਤਕ ਹੋ ਗਿਆ ਸੀ। ਇਸ ਘਟਨਾ ਵਿਚ ਰਾਜੀਵ ਨੇ ਆਪਣੇ ਕਮਰੇ ਵਿੱਚੋਂ ਬੰਦੂਕ ਲਿਆਂਦੀ ਅਤੇ ਆਪਣੇ ਘਰ ਦੇ ਅੰਦਰ ਹੀ ਆਪਣੇ ਪਿਤਾ ਨੂੰ ਕਈ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਉਸ ਸਮੇਂ 49 ਸਾਲ ਦੀ ਉਮਰ ਦੇ ਸਦਾਸ਼ਿਵਿਆ ਸਵਾਮੀ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਪੁਲਸ ਨੇ ਰਾਜੀਵ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ 'ਤੇ ਆਪਣੇ ਪਿਤਾ ਨੂੰ ਮਾਰਨ ਦਾ ਫਸਟ ਡਿਗਰੀ ਦਾ ਦੋਸ਼ ਲਗਾਇਆ ਗਿਆ ਸੀ। ਬੀਤੇ ਦਿਨ ਜਾਰਜੀਆ ਰਾਜ ਦੀ ਅਦਾਲਤ ਨੇ ਰਾਜੀਵ ਕੁਮਾਰ ਸਵਾਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।