ਕਿਸਾਨ ਦੇ ਖੇਤਾਂ ''ਚ ਲੱਗੇ 200 ਦੇ ਕਰੀਬ ਪਾਪੂਲਰ ਦੇ ਬੂਟੇ ਤੋੜਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Friday, Jul 05, 2024 - 01:24 PM (IST)

ਕਿਸਾਨ ਦੇ ਖੇਤਾਂ ''ਚ ਲੱਗੇ 200 ਦੇ ਕਰੀਬ ਪਾਪੂਲਰ ਦੇ ਬੂਟੇ ਤੋੜਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਪੁਰਾਣਾ ਸ਼ਾਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਪੁਰਾਣਾ ਸਾਲਾ ਪੁਲਸ ਵੱਲੋਂ ਇੱਕ ਕਿਸਾਨ ਦੇ ਖੇਤਾਂ 'ਚ ਲੱਗੇ 200 ਦੇ ਕਰੀਬ ਪਾਪੂਲਰ ਦੇ ਬੂਟੇ ਤੋੜਨ ਵਾਲੇ ਦੋ ਵਿਅਕਤੀਆਂ ਸਮੇਤ 10 ਤੋਂ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਦੇ ਜਾਂਚ ਅਧਿਕਾਰੀ ਮੁਤਾਬਕ ਬਲਜਿਂਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਹੋਤ ਪੋਕਰ ਥਾਣਾ  ਤਿੱਬੜ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੇਰੀ ਜ਼ਮੀਨ ਪਿੰਡ ਜਵਾਲਪੁਰ ਬੇ-ਚਰਾਗ ਹਦਬਸਤ ਨੰਬਰ 643 ਵਿੱਚ ਹੈ। ਮੈਂ ਆਪਣੀ ਜ਼ਮੀਨ ਵਿੱਚ 200 ਪਾਪੁਲਰ ਦੇ ਬੂਟੇ ਲਗਾਏ ਹੋਏ ਸਨ, ਜਿਨ੍ਹਾਂ ਨੂੰ ਤੋੜ ਕੇ ਨੁਕਸਾਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ

ਪੁਲਸ ਨੇ ਜਾਂਚ ਪੜਤਾਲ ਕਰਨ ਉਪਰੰਤ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਰਾਜਵਿੰਦਰ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਭੈਣੀ ਪਸਵਾਲ ਥਾਣਾ ਭੈਣੀ ਮੀਆ ਖਾਂ ਅਤੇ ਪ੍ਰਸ਼ੋਤਮ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਖਿੱਚਿਆ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ 10/15 ਨਾ- ਮਲੂਮ ਵਿਆਕਤੀਆਂ ਖ਼ਿਲਾਫ਼ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ-  GNDU 'ਚ ਸਨਸਨੀ ਖੇਜ ਮਾਮਲਾ, ਸੁਰੱਖਿਆ ਅਮਲੇ ’ਚ ਤਾਇਨਾਤ ਔਰਤਾਂ ਨੇ ਅਧਿਕਾਰੀਆਂ 'ਤੇ ਲਾਏ ਵੱਡੇ ਇਲਜ਼ਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News