ਸਪੇਨ 'ਚ 2 ਟਰੇਨਾਂ ਦੀ ਹੋਈ ਟੱਕਰ, 155 ਲੋਕ ਜ਼ਖ਼ਮੀ

Wednesday, Dec 07, 2022 - 05:13 PM (IST)

ਸਪੇਨ 'ਚ 2 ਟਰੇਨਾਂ ਦੀ ਹੋਈ ਟੱਕਰ, 155 ਲੋਕ ਜ਼ਖ਼ਮੀ

ਬਾਰਸੀਲੋਨਾ (ਭਾਸ਼ਾ)- ਸਪੇਨ ਵਿੱਚ ਬੁੱਧਵਾਰ ਸਵੇਰੇ ਬਾਰਸੀਲੋਨਾ ਨੇੜੇ ਦੋ ਟਰੇਨਾਂ ਦੀ ਟੱਕਰ ਵਿੱਚ 155 ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ ਇਸ ਹਾਦਸੇ 'ਚ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ ਹੈ। ਸਪੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ਇਟਲੀ ਦੇ ਜੋੜੇ ਦਾ ਭਾਰਤ ਪ੍ਰਤੀ ਪਿਆਰ, ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਕੇ ਮਨਾਈ 40ਵੀਂ ਵਰ੍ਹੇਗੰਢ

ਕੈਟਾਲੋਨੀਆ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ 3 ਲੋਕਾਂ ਨੂੰ ਸਿਹਤ ਸਹੂਲਤ ਲਈ ਲਿਜਾਇਆ ਗਿਆ, ਪਰ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਬਾਰਸੀਲੋਨਾ ਦੇ ਉੱਤਰ ਵਿੱਚ ਸਥਿਤ 'ਮੋਂਟਕਾਡਾ ਆਈ ਰੀਕਸੈਕ' ਵਿੱਚ ਇਕ ਪਟੜੀ 'ਤੇ 2 ਟਰੇਨਾਂ ਵਿਚਾਲੇ ਟੱਕਰ ਹੋਈ। ਮੈਡਰਿਡ ਵਿੱਚ ਕੈਟਾਲੋਨੀਆ ਸਰਕਾਰ ਦੇ ਪ੍ਰਤੀਨਿਧੀ ਐਸਟਰ ਕੈਪੇਲਾ ਨੇ ਸਪੈਨਿਸ਼ ਨੈਸ਼ਨਲ ਰੇਡੀਓ ਨੂੰ ਦੱਸਿਆ ਕਿ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਯੂਕੇ 'ਚ ਨਵੇਂ ਬਣੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਏ ਕਿੰਗ ਚਾਰਲਸ III


author

cherry

Content Editor

Related News