ਇੰਗਲੈਂਡ ਤੋਂ ਪਰਤ ਰਹੇ 150 ਆਸਟ੍ਰੇਲੀਆਈ ਤਸਮਾਨੀਆ 'ਚ ਹੋਣਗੇ ਕੁਆਰੰਟੀਨ

Wednesday, Sep 01, 2021 - 10:17 AM (IST)

ਇੰਗਲੈਂਡ ਤੋਂ ਪਰਤ ਰਹੇ 150 ਆਸਟ੍ਰੇਲੀਆਈ ਤਸਮਾਨੀਆ 'ਚ ਹੋਣਗੇ ਕੁਆਰੰਟੀਨ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਤਸਮਾਨੀਆ ਸਰਕਾਰ ਵਲੋਂ ਦਿੱਤੀ ਗਈ ਮਨਜ਼ੂਰੀ ਤੋਂ ਬਾਅਦ ਇੰਗਲੈਂਡ ਤੋਂ ਵਾਪਸ ਆ ਰਹੇ 150 ਆਸਟ੍ਰੇਲੀਆਈ ਲੋਕਾਂ ਨੂੰ ਹੋਬਾਰਟ ਸ਼ਹਿਰ ਦੇ ਹੋਟਲ ਵਿੱਚ ਕੁਆਰੰਟੀਨ ਲਈ ਰੱਖਿਆ ਜਾਵੇਗਾ, ਤਾਂ ਜੋ ਦੂਜੇ ਰਾਜਾਂ ਵਿੱਚ ਅਫਗਾਨ ਸ਼ਰਨਾਰਥੀਆਂ ਲਈ ਹੋਟਲ ਕੁਆਰੰਟੀਨ ਲਈ ਵਧੇਰੇ ਇੰਤਜ਼ਾਮ ਕੀਤਾ ਜਾ ਸਕੇ।ਸਰਕਾਰ ਦਾ ਕਹਿਣਾ ਹੈ ਕਿ ਅਫਗਾਨ ਸ਼ਰਨਾਰਥੀਆਂ ਦੇ ਮੁਕਾਬਲੇ ਯੂਕੇ ਤੋਂ ਆਉਣ ਵਾਲਿਆਂ ਲਈ ਕੋਵਿਡ-19 ਦਾ ਜੋਖਮ ਘੱਟ ਹੈ।

ਸੂਬਾ ਵਿਕਟੋਰੀਆ ਨਾਲ ਪਿਛਲੇ ਸਮਝੌਤੇ ਦੇ ਤਹਿਤ, ਤਸਮਾਨੀਆ ਦੀ ਕੁਆਰੰਟੀਨ ਪ੍ਰਣਾਲੀ ਵਿੱਚ ਸਿਰਫ ਅੰਤਰਰਾਸ਼ਟਰੀ ਮੌਸਮੀ ਕਾਮੇ ਸ਼ਾਮਲ ਹਨ।ਪਿਛਲੇ ਸਾਲ ਦਸੰਬਰ ਤੋ ਬਾਅਦ ਤਸਮਾਨੀਆ ਵਿੱਚ ਪਹੁੰਚਣ ਵਾਲੀ ਇਹ ਪਹਿਲੀ ਉਡਾਣ ਹੋਵੇਗੀ।ਕਾਰਜਕਾਰੀ ਪ੍ਰੀਮੀਅਰ ਜੇਰੇਮੀ ਰੌਕਲੀਫ ਨੇ ਸੰਸਦ ਨੂੰ ਦੱਸਿਆ ਕਿ ਹੋਬਾਰਟ ਵਿੱਚ ਰਾਜ ਸਰਕਾਰ ਦਾ ਅੰਤਰਰਾਸ਼ਟਰੀ ਮੌਸਮੀ ਕਾਮਿਆਂ ਲਈ ਕੁਆਰੰਟੀਨ ਲਈ ਵਰਤਿਆ ਜਾਣ ਵਾਲਾ ਹੋਟਲ ਹੁਣ ਇੰਗਲੈਂਡ ਵਿੱਚ ਫਸੇ ਹੋਏ ਆਸਟ੍ਰੇਲੀਆਈ ਲੋਕਾਂ ਨੂੰ ਵਾਪਸ ਪਰਤਣ ਲਈ ਵਰਤਿਆ ਜਾਵੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਰੋਨਾ ਦੀ ਤੀਜੀ ਲਹਿਰ ਨੇ ਵਧਾਈ ਚਿੰਤਾ, ਵਧੀ ਤਾਲਾਬੰਦੀ ਦੀ ਮਿਆਦ

ਰੌਕਲੀਫ ਨੇ ਕਿਹਾ, ਇਹ ਆਉਣ ਵਾਲੇ ਅਫਗਾਨ ਲੋਕਾਂ ਲਈ ਹੋਰ ਸੂਬਿਆਂ ਵਿੱਚ ਕੁਆਰੰਟੀਨ ਦੀ ਜਗ੍ਹਾ ਖਾਲੀ ਕਰ ਦੇਵੇਗਾ ਅਤੇ ਇਹ ਉਡਾਣ ਇਸ ਐਤਵਾਰ ਨੂੰ ਆਵੇਗੀ। ਉਨ੍ਹਾਂ ਕਿਹਾ, ਅਫਗਾਨਿਸਤਾਨ ਦੇ ਇਸ ਸੰਕਟ ਨੇ ਦੁਨੀਆਂ ਸਮੇਤ ਤਸਮਾਨੀਆ ਦੇ ਲੋਕਾਂ ਦੇ ਪਰਿਵਾਰਾਂ, ਦੋਸਤਾਂ ਅਤੇ ਸਥਾਨਕ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।


author

Vandana

Content Editor

Related News