ਕੁਈਨਜ਼ਲੈਂਡ ''ਚ ਕੋਵਿਡ-19 ਦੇ 15 ਨਵੇਂ ਕੇਸ ਦਰਜ, ਤਾਲਾਬੰਦੀ ''ਚ ਵਾਧਾ

08/02/2021 10:13:00 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਦੱਖਣ-ਪੂਰਬੀ ਕੁਈਨਜ਼ਲੈਂਡ 'ਚ ਕੋਵਿਡ-19 ਦੇ 15 ਨਵੇਂ ਕੇਸ ਦਰਜ ਹੋਣ 'ਤੇ ਸੂਬਾ ਸਰਕਾਰ ਵਲੋਂ ਖਤਰਨਾਕ ਡੈਲਟਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਤਾਲਾਬੰਦੀ ਨੂੰ ਐਤਵਾਰ ਸ਼ਾਮ 4:00 ਵਜੇ ਤੱਕ ਵਧਾ ਦਿੱਤਾ ਗਿਆ ਹੈ। ਸਰਕਾਰ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ 13 ਸਥਾਨਕ ਪੱਧਰ 'ਤੇ ਅਤੇ ਦੋ ਵਿਦੇਸ਼ੀ, ਕੁੱਲ ਮਿਲਾ ਕੇ ਕੋਵਿਡ-19 ਦੇ 15 ਨਵੇਂ ਕੇਸ ਦਰਜ ਕੀਤੇ ਗਏ ਹਨ। 

ਵਿਦੇਸ਼ੀ ਕੇਸਾਂ ਦਾ ਸਬੰਧ ਕੁਈਨਜ਼ਲੈਂਡ ਤੱਟ 'ਤੇ ਆਏ ਸਮੁੰਦਰੀ ਮਾਲ ਵਾਹਕ ਜਹਾਜ਼ ਨਾਲ ਅਤੇ ਸਥਾਨਕ ਕਮਿਊਨਿਟੀ ਨਾਲ ਸਬੰਧਿਤ ਕੋਵਿਡ ਕੇਸਾਂ ਦਾ ਵਾਧਾ ਬ੍ਰਿਸਬੇਨ ਦੇ ਸਕੂਲਾਂ ਨਾਲ ਦੱਸਿਆ ਗਿਆ ਹੈ। ਕੁਈਨਜਲੈਂਡ ਦੇ ਕਾਰਜਕਾਰੀ ਪ੍ਰੀਮੀਅਰ ਸਟੀਵਨ ਮਾਈਲਸ ਨੇ ਕਿਹਾ ਕਿ ਤਾਲਾਬੰਦੀ ਦੱਖਣ-ਪੂਰਬੀ ਕੁਈਨਜ਼ਲੈਂਡ ਦੇ ਸਾਰੇ 11 ਸਥਾਨਕ ਸਰਕਾਰੀ ਖੇਤਰਾਂ ਲਈ ਵਧਾਈ ਗਈ ਹੈ।ਇਸ ਨਾਲ ਅੱਠ ਦਿਨਾਂ ਦੀ ਤਾਲਾਬੰਦੀ ਦਾ ਵਾਧਾ ਹੋਇਆ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵਪਾਰਕ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਆਉਣਗੇ ਭਾਰਤ 

ਮਾਈਲਸ ਨੇ ਕਿਹਾ ਕਿ “ਅਸੀਂ  ਉਮੀਦ ਕਰਦੇ ਹਾਂ ਕਿ ਲੋਕਾਂ 'ਚ ਫੈਲੇ ਖਤਰਨਾਕ ਵਾਇਰਸ ਨੂੰ ਲੱਭਣ ਲਈ ਇਹ ਤਾਲਾਬੰਦੀ ਕਾਫ਼ੀ ਹੋਵੇਗੀ ਅਤੇ ਹਰ ਕਿਸੇ ਨੂੰ ਘਰ ਵਿੱਚ ਰਹਿਣ ਦੀ ਜ਼ਰੂਰਤ ਹੈ।ਮਾਈਲਸ ਨੇ ਕਿਹਾ ਕਿ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਵਿਡ ਕਾਰਨ 'ਏਕਾ' ਮੇਲੇ ਨੂੰ ਲਗਾਤਾਰ ਦੂਜੇ ਸਾਲ ਵੀ ਰੱਦ ਕਰਨਾ ਪਿਆ ਹੈ। ਉਹਨਾਂ ਨੇ ਕਿਹਾ,"ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਕੁਈਨਜ਼ਲੈਂਡ ਵਾਸੀਆਂ ਲਈ ਇਹ ਉਦਾਸ ਅਤੇ ਨਿਰਾਸ਼ਾਜਨਕ ਹੈ, ਜੋ 'ਏਕਾ' ਮੇਲੇ ਨੂੰ ਪਸੰਦ ਕਰਦੇ ਹਨ।'' ਉਹਨਾਂ ਮੁਤਾਬਕ ਇਸ ਵੇਲੇ ਮੇਲੇ ਨੂੰ ਕਰਵਾਉਣ ਦਾ "ਜੋਖਮ ਬਹੁਤ ਵੱਡਾ ਹੈ"।


Vandana

Content Editor

Related News