15 ਲੱਖ ਔਰਤਾਂ ਉਤਰੀਆਂ ਸੜਕ ’ਤੇ, ਸਾੜ ਦਿੱਤੇ ਅੰਡਰ ਗਾਰਮੈਂਟਸ

Monday, Jun 24, 2019 - 08:46 PM (IST)

15 ਲੱਖ ਔਰਤਾਂ ਉਤਰੀਆਂ ਸੜਕ ’ਤੇ, ਸਾੜ ਦਿੱਤੇ ਅੰਡਰ ਗਾਰਮੈਂਟਸ

ਸਵਿਟਜ਼ਰਲੈਂਡ (ਏਜੰਸੀ)-ਸਵਿਟਜ਼ਰਲੈਂਡ ’ਚ ਇਕੱਠੀਆਂ 15 ਲੱਖ ਔਰਤਾਂ ਨੇ ਸੜਕ ’ਤੇ ਉੱਤਰ ’ਤੇ ਅਨੋਖਾ ਰੋਸ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਔਰਤਾਂ ਨੇ ਆਪਣੇ ਅੰਡਰ ਗਾਰਮੈਂਟਸ ਸਾੜਕੇ ਆਪਣੇ ਖਿਲਾਫ ਹੋ ਰਹੇ ਕਥਿਤ ਭੇਦਭਾਵ ਤੇ ਅਤਿਆਚਾਰ ਦਾ ਵਿਰੋਧ ਪ੍ਰਗਟਾਇਆ ਹੈ। ਲੈਂਗਿਕ ਅਸਮਾਨਤਾ, ਆਪਣੇ ਦਫਤਰ ’ਚ ਹੋ ਰਹੇ ਭੇਦਭਾਵ ਅਤੇ ਦਫਤਰ ’ਚ ਬਰਾਬਰ ਤਨਖਾਹ ਅਤੇ ਮੌਕਿਆਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਸਨ। ਇਕ ਰਿਪਰੋਟਸ ਮੁਤਾਬਕ ਸਵਿਟਜ਼ਰਲੈਂਡ ’ਚ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਤਕਰੀਬਨ 20 ਫੀਸਦੀ ਘੱਟ ਤਨਖਾਹ ਮਿਲਦਾ ਹੈ।

ਜ਼ਿਕਰਯੋਗ ਹੈ ਕਿ ਭਾਰਤ ਸਮੇਤ ਦੁਨੀਆਭਰ ਦੇ ਕਈ ਅਜਿਹੇ ਦੇਸ਼ਾਂ ’ਚ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ’ਚੋ ਲੰਘਮਾ ਪੈ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿਚੋਂ ਇਕ ਸਵਿਟਜ਼ਰਲੈਂਡ ਦਾ ਨਾਂ ਵੀ ਸ਼ਾਮਲ ਹੈ। ਆਪਣੇ ਅਧਿਕਾਰਾਂ ਅਤੇ ਆਪਣੇ ਉੱਪਰ ਹੋ ਰਹੀ ਹਿੰਸਾ ਦੇ ਖਿਲਾਫ ਇਥੇ ਲੱਗਭਗ 15 ਲੱਖ ਔਰਤਾਂ ਸੜਕ ’ਤੇ ਉਤਰੀਆਂ ਹਨ। ਪੂਰੇ ਦੁਨੀਆ ਭਰ ’ਚ ਔਰਤਾਂ ਸੈਕਸ ਹਿੰਸਾ ਅਤੇ ਗੈਰ-ਬਰਾਬਰੀ ਦੇ ਮਾਮਲੇ ’ਚ ਸਵਿਟਜ਼ਰਲੈਂਡ ਦਾ ਦੁਨੀਆ ’ਚ 9ਵਾਂ ਸਥਾਨ ਹੈ। ਸਵਿਟਜ਼ਲੈਂਡ ਦੀਆਂ ਔਰਤਾਂ ਨੇ ਆਪਣੇ ਉੱਪਰ ਹੋ ਰਹੇ ਸੈਕਸ ਸ਼ੋਸ਼ਣ ਅਤੇ ਹਿੰਸਾ ਦੇ ਖਿਲਾਫ ਮਾਰਚ ਕੱਢਿਆ। ਹੁਣ ਉਹ ਆਪਣੇ ਉੱਪਰ ਹੋ ਰਹੀ ਹਿੰਸਾ ਨੂੰ ਲੈ ਕੇ ਜੀਰੋ ਟਾਲਰੈਂਸ ਚਾਹੁੰਦੀਆਂ ਹਨ। ਇਥੇ ਲੱਗਭਗ 12 ਸ਼ਹਿਰ ਦੀਆਂ ਔਰਤਾਂ ਆਪਣੀ ਮੰਗ ਨੂੰ ਲੈ ਕੇ ਸੜਕ ’ਤੇ ਉਤਰੀਆਂ ਹਨ।


author

Sunny Mehra

Content Editor

Related News