ਯੂਕ੍ਰੇਨ ''ਚ ਸੁਤੰਤਰਤਾ ਦਿਵਸ ''ਤੇ ਹੋਏ ਹਮਲੇ ਦੌਰਾਨ 15 ਲੋਕਾਂ ਦੀ ਮੌਤ ਤੇ 50 ਜ਼ਖਮੀ

Thursday, Aug 25, 2022 - 01:38 AM (IST)

ਯੂਕ੍ਰੇਨ ''ਚ ਸੁਤੰਤਰਤਾ ਦਿਵਸ ''ਤੇ ਹੋਏ ਹਮਲੇ ਦੌਰਾਨ 15 ਲੋਕਾਂ ਦੀ ਮੌਤ ਤੇ 50 ਜ਼ਖਮੀ

ਕੀਵ-ਰੂਸੀ ਬਲਾਂ ਨੇ ਯੂਕ੍ਰੇਨ ਦੇ ਸੁਤੰਤਰਤਾ ਦਿਵਸ 'ਤੇ ਇਕ ਟਰੇਨ ਸਟੇਸ਼ਨ 'ਤੇ ਰਾਕੇਟ ਹਮਲਾ ਕੀਤਾ, ਜਿਸ 'ਚ ਘਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 50 ਲੋਕ ਜ਼ਖਮੀ ਹੋ ਗਏ। ਰਾਸ਼ਟਰਪਤੀ ਵਲੋਦੀਮੀਰ ਜ਼ੇਲੇਂਸਕੀ ਨੇ ਇਹ ਜਾਣਕਾਰੀ ਦਿੱਤੀ। ਉਹ ਕਈ ਦਿਨ ਇਸ ਗੱਲ ਨੂੰ ਲੈ ਕੇ ਚਿਤਾਵਨੀ ਦੇ ਰਹੇ ਸਨ ਕਿ ਰੂਸ ਇਸ ਹਫਤੇ 'ਕਿਸੇ ਵੀ ਵਹਿਸ਼ੀ ਕਾਰਵਾਈ' ਦੀ ਕੋਸ਼ਿਸ਼ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ 15 ਫੀਸਦੀ ਆਈ ਗਿਰਾਵਟ : WHO

ਯੂਕ੍ਰੇਨੀ ਸਮਾਚਾਰ ਏਜੰਸੀਆਂ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜ਼ੇਲੇਂਸਕੀ ਨੇ ਵੀਡੀਓ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਕਿ ਇਹ ਖਤਰਨਾਕ ਹਮਲਾ ਨਿਪ੍ਰੋਪੇਟੋਵਸਕ ਖੇਤਰ ਦੇ ਚੈਪਲਨੇ ਸ਼ਹਿਰ 'ਚ ਵਾਪਰਿਆ ਹੈ। ਸ਼ਹਿਰ ਦੀ ਆਬਾਦੀ ਲਗਭਗ 3500 ਹੈ।

ਇਹ ਵੀ ਪੜ੍ਹੋ : ਅਚਾਨਕ ਯੂਕ੍ਰੇਨ ਪਹੁੰਚੇ PM ਜਾਨਸਨ, ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਕੀਤਾ ਇਹ ਐਲਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News