ਬੰਗਲਾਦੇਸ਼ ''ਚ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 15 ਹਲਾਕ

3/22/2020 2:09:35 PM

ਢਾਕਾ- ਬੰਗਲਾਦੇਸ਼ ਦੇ ਦੱਖਣ ਪੂਰਬੀ ਖੇਤਰ ਵਿਚ ਟਰੱਕ ਤੇ ਇਕ ਯਾਤਰੀ ਬੱਸ ਦੀ ਟੱਕਰ ਵਿਚ 15 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿਚ 7 ਹੋਰ ਲੋਕ ਜ਼ਖਮੀ ਹੋਏ ਹਨ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਵਲੋਂ ਦਿੱਤੀ ਗਈ ਹੈ। 

ਢਾਕਾ ਟ੍ਰਿਬਿਊਨ ਨੇ ਬੰਗਲਾਦੇਸ਼ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਘਟਨਾ ਚਟਗਾਂਵ ਜ਼ਿਲੇ ਵਿਚ ਸ਼ਨੀਵਾਰ ਦੇਰ ਰਾਤ ਹੋਈ ਸੀ। ਤੇਜ਼ ਰਫਤਾਰ ਟਰੱਕ ਨੇ ਯਾਤਰੀ ਬੱਸ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ 12 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਲਾਜ ਦੌਰਾਨ ਤਿੰਨ ਹੋਰ ਯਾਤਰੀਆਂ ਨੇ ਦਮ ਤੋੜ ਦਿੱਤਾ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ। ਰਿਪੋਰਟ ਵਿਚ ਪੁਲਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇਸ ਦੌਰਾਨ ਸਾਰੇ ਮ੍ਰਿਤਕ ਪੁਰਸ਼ ਸਨ। ਦੱਸ ਦਈਏ ਕਿ ਬੰਗਲਾਦੇਸ਼ ਵਿਚ ਹਰ ਸਾਲ ਸੜਕ ਹਾਦਸੇ ਵਿਚ ਵੱਡੀ ਤਾਦਾਦ ਵਿਚ ਮੌਤਾਂ ਹੁੰਦੀਆਂ ਹਨ। ਇਸ ਦਾ ਮੁੱਖ ਕਾਰਨ ਗਲਤ ਡ੍ਰਾਈਵਿੰਗ ਤੇ ਵਾਹਨਾਂ ਦੀ ਗਲਤ ਦੇਖਭਾਲ ਤੇ ਸੜਕਾਂ ਦੀ ਹਾਲਤ ਜ਼ਿੰਮੇਦਾਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh