ਨਾਈਜੀਰੀਆ ''ਚ ਬੋਕੋ ਹਰਾਮ ਹਮਲੇ ''ਚ 15 ਲੋਕਾਂ ਦੀ ਮੌਤ

Monday, Apr 02, 2018 - 05:42 PM (IST)

ਕਾਨੋ— ਨਾਈਜੀਰੀਆ ਦੇ ਪੂਰਬੀ-ਉੱਤਰੀ ਸ਼ਹਿਰ ਮੈਦੁਗੁਰੀ ਵਿਚ ਬੋਕੋ ਹਰਾਮ ਦੇ ਜੇਹਾਦੀਆਂ ਅਤੇ ਨਾਈਜੀਰੀਆਈ ਫੌਜੀਆਂ ਵਿਚਾਲੇ ਬੀਤੀ ਰਾਤ ਹੋਈ ਝੜਪ 'ਚ 15 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ 83 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਫੌਜ ਦੇ ਬੁਲਾਰੇ ਕਰਨਲ ਓਨਯੇਮਾ ਨੇ ਦੱਸਿਆ ਕਿ ਫੌਜੀਆਂ ਦੀ ਬਿੱਲੇ ਸ਼ੁਵਾ ਅਤੇ ਅਲੀਕਾਰੀਤੀ ਪਿੰਡਾਂ ਦੇ ਆਲੇ-ਦੁਆਲੇ ਜੇਹਾਦੀਆਂ ਵਿਚਾਲੇ ਐਤਵਾਰ ਦੀ ਰਾਤ ਨੂੰ 8 ਵਜ ਕੇ 10 ਮਿੰਟ 'ਤੇ ਮੁਕਾਬਲਾ ਹੋਇਆ। 
ਇਸ ਦੌਰਾਨ ਕਈ ਧਮਾਕੇ ਹੋਏ। ਉਨ੍ਹਾਂ ਨੇ ਕਿਹਾ, ''ਮੁਕਾਬਲੇ ਵਿਚ ਇਕ ਫੌਜੀ ਸਮੇਤ 15 ਲੋਕਾਂ ਦੀ ਮੌਤ ਹੋ ਗਈ, ਜਦਕਿ 83 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੁਕਾਬਲੇ ਵਿਚ ਬੰਬ ਨਾਲ ਹਮਲਾ ਕਰਨ ਵਾਲੇ 7 ਹਮਲਾਵਰਾਂ ਨਾਲ 13 ਅੱਤਵਾਦੀ ਮਾਰੇ ਗਏ। ਅੱਤਵਾਦੀਆਂ ਨੇ ਵਾਪਸ ਪਰਤਦੇ ਸਮੇਂ ਸਥਾਨਕ ਲੋਕਾਂ 'ਤੇ ਹਮਲਾ ਕੀਤਾ।'' ਮੈਦੁਗੁਰੀ ਵਿਚ ਹੋਏ ਇਸ ਹਮਲੇ ਨੂੰ ਅਚਾਨਕ ਹੋਇਆ ਹਮਲਾ ਮੰਨਿਆ ਜਾ ਰਿਹਾ ਹੈ, ਕਿਉਂਕਿ ਸਰਕਾਰ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਸ ਨੇ ਸਥਾਈ ਜੰਗਬੰਦੀ ਦੇ ਉਦੇਸ਼ ਨਾਲ ਬਾਗੀਆਂ ਨਾਲ ਗੱਲਬਾਤ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਬੋਕੋ ਹਰਾਮ ਦੇ ਕਿਸ ਸਮੂਹ ਦੇ ਨਾਲ ਗੱਲਬਾਤ ਕਰ ਰਹੀ ਹੈ ਅਤੇ ਉਸ ਦੇ ਕਿਸ ਸਮੂਹ ਨੇ ਕੱਲ ਰਾਤ ਹਮਲਾ ਕੀਤਾ ਸੀ।


Related News