ਟਿਊਨੀਸ਼ੀਆ ’ਚ ਕਿਸ਼ਤੀ ਡੁੱਬਣ ਨਾਲ 14 ਪ੍ਰਵਾਸੀਆਂ ਦੀ ਮੌਤ, 54 ਨੂੰ ਬਚਾਇਆ ਗਿਆ

Friday, Mar 10, 2023 - 01:09 AM (IST)

ਟਿਊਨੀਸ਼ੀਆ ’ਚ ਕਿਸ਼ਤੀ ਡੁੱਬਣ ਨਾਲ 14 ਪ੍ਰਵਾਸੀਆਂ ਦੀ ਮੌਤ, 54 ਨੂੰ ਬਚਾਇਆ ਗਿਆ

ਟਿਊਨਿਸ (ਏ. ਪੀ.) : ਟਿਊਨੀਸ਼ੀਆ ਦੇ ਤੱਟ ਤੋਂ ਯੂਰਪ ਵੱਲ ਜਾ ਰਹੀ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਘੱਟੋ-ਘੱਟ 14 ਪ੍ਰਵਾਸੀ ਲੋਕਾਂ ਦੀ ਮੌਤ ਹੋ ਗਈ, ਜਦਕਿ 54 ਨੂੰ ਬਚਾ ਲਿਆ ਗਿਆ। ਟਿਊਨੀਸ਼ੀਆਈ ਨੈਸ਼ਨਲ ਗਾਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਗਾਰਡ ਦੇ ਬੁਲਾਰੇ ਹੁੱਸਾਮੇਡਿਨ ਜੱਬਲੀ ਨੇ ‘ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਟਿਊਨੀਸ਼ੀਆ ਦੇ ਮੱਧ ਸਫੈਕਸ ਖੇਤਰ ਨੇੜੇ ਭੂਮੱਧ ਸਾਗਰ 'ਚ ਰਾਤ ਭਰ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ।

ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਅਹਿਮਦੀਆ ਮੁਸਲਮਾਨਾਂ ’ਤੇ ਹਮਲਾ; 189 ਘਰਾਂ ਤੇ 50 ਦੁਕਾਨਾਂ ਨੂੰ ਲੁੱਟਿਆ, ਲਾਈ ਅੱਗ

ਨੈਸ਼ਨਲ ਗਾਰਡ ਨੇ ਦੱਸਿਆ ਕਿ ਪ੍ਰਵਾਸੀ ਉਪ-ਸਹਾਰਾ ਅਫਰੀਕਾ ਤੋਂ ਸਨ ਪਰ ਉਨ੍ਹਾਂ ਦੀ ਰਾਸ਼ਟਰੀਅਤਾ ਬਾਰੇ ਨਹੀਂ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਉਸੇ ਰਾਤ ਕੋਸਟ ਗਾਰਡ ਦੇ ਜਹਾਜ਼ਾਂ ਨੇ ਟਿਊਨੀਸ਼ੀਆ ਦੇ ਮੱਧ ਅਤੇ ਦੱਖਣੀ ਖੇਤਰਾਂ ਤੋਂ ਉਸੇ ਤਰ੍ਹਾਂ ਦੀ ਯਾਤਰਾ ਦੀ ਕੋਸ਼ਿਸ਼ ਕਰ ਰਹੇ ਕੁਲ 435 ਪ੍ਰਵਾਸੀਆਂ ਨੂੰ ਲਿਜਾ ਰਹੀਆਂ 14 ਹੋਰ ਕਿਸ਼ਤੀਆਂ ਨੂੰ ਰੋਕਿਆ।

ਇਹ ਵੀ ਪੜ੍ਹੋ : ਰੂਸ ਤੇ ਅਫਗਾਨਿਸਤਾਨ ’ਚ ਭੂਚਾਲ ਦੇ ਝਟਕੇ, ਤੁਰਕੀ 'ਚ ਲਾਸ਼ਾਂ ਲੱਭਣ ਦਾ ਕੰਮ ਅਜੇ ਵੀ ਜਾਰੀ

ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ, ਸੰਘਰਸ਼ ਜਾਂ ਗਰੀਬੀ ਤੋਂ ਭੱਜਣ ਵਾਲੇ ਲੋਕ ਨਿਯਮਿਤ ਤੌਰ 'ਤੇ ਟਿਊਨੀਸ਼ੀਆ ਦੇ ਕਿਨਾਰਿਆਂ ਤੋਂ ਯੂਰਪ ਵੱਲ ਕਿਸ਼ਤੀਆਂ ਲੈਂਦੇ ਹਨ, ਭਾਵੇਂ ਕਿ ਕੇਂਦਰੀ ਭੂ-ਮੱਧ ਸਾਗਰ ਦੁਨੀਆ ਦਾ ਸਭ ਤੋਂ ਖਤਰਨਾਕ ਪ੍ਰਵਾਸ ਰਸਤਾ ਹੈ। ਬਹੁਤ ਸਾਰੇ ਉਪ-ਸਹਾਰਾ ਅਫਰੀਕਾ ਤੋਂ ਹਨ ਪਰ ਟਿਊਨੀਸ਼ੀਅਨ ਅਤੇ ਹੋਰ ਰਾਸ਼ਟਰੀਅਤਾ ਦੇ ਲੋਕ ਵੀ ਯਾਤਰਾ ਨੂੰ ਜੋਖਮ ਵਿੱਚ ਪਾਉਣ ਵਾਲਿਆਂ 'ਚ ਸ਼ਾਮਲ ਹਨ।

ਰਾਸ਼ਟਰਪਤੀ ਕੈਸ ਸਈਦ ਦੁਆਰਾ ਉਪ-ਸਹਾਰਾ ਪ੍ਰਵਾਸੀਆਂ 'ਤੇ ਵਰ੍ਹਨ ਤੋਂ ਬਾਅਦ ਟਿਊਨੀਸ਼ੀਅਨ ਅਧਿਕਾਰੀਆਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਰਿਹਾਇਸ਼ੀ ਕਾਗਜ਼ਾਂ ਤੋਂ ਬਿਨਾਂ ਅਫਰੀਕੀ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਨੂੰ ਤੇਜ਼ ਕਰ ਦਿੱਤਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News