ਫਰਾਂਸ : ਸ਼ਾਰਲੀ ਐਬਦੋ ਦਫਤਰ ਹਮਲੇ ''ਚ 14 ਲੋਕ ਦੋਸ਼ੀ ਕਰਾਰ, ਹੋਈ 30-30 ਸਾਲ ਦੀ ਸਜ਼ਾ

12/17/2020 6:14:08 PM

ਪੈਰਿਸ (ਬਿਊਰੋ): ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 2015 ਵਿਚ ਪੱਤਰਿਕਾ ਸ਼ਾਰਲੀ ਐਬਦੋ ਦੇ ਦਫਤਰ 'ਤੇ ਕੀਤੇ ਗਏ ਅੱਤਵਾਦੀ ਹਮਲੇ ਵਿਚ 14 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪੈਰਿਸ ਦੀ ਇਕ ਅਦਾਲਤ ਨੇ ਲੱਗਭਗ 3 ਮਹੀਨੇ ਚੱਲੀ ਸੁਣਵਾਈ ਦੇ ਬਾਅਦ ਇਹਨਾਂ ਲੋਕਾਂ ਨੂੰ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ੀ ਮੰਨਿਆ ਹੈ। 7 ਜਨਵਰੀ, 2015 ਨੂੰ ਅਲਕਾਇਦਾ ਦੇ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿਚ 15 ਲੋਕਾਂ ਦੀ ਮੌਤ ਹੋ ਗਈ।

14 ਵਿਚੋਂ 11 ਦੋਸ਼ੀ ਹੀ ਕੋਰਟ ਵਿਚ ਰਹੇ ਮੌਜੂਦ
ਰਿਪੋਰਟਾਂ ਮੁਤਾਬਕ, ਸਜ਼ਾ ਸੁਣਾਏ ਜਾਣ ਦੇ ਸਮੇਂ ਕੋਰਟ ਵਿਚ 11 ਦੋਸ਼ੀ ਮੌਜੂਦ ਸਨ ਜਦਕਿ ਤਿੰਨ ਲੋਕਾਂ ਦਾ ਟ੍ਰਾਇਲ ਉਹਨਾਂ ਦੀ ਗੈਰ ਮੌਜੂਦਗੀ ਵਿਚ ਕੀਤਾ ਗਿਆ। ਦੋਸ਼ੀਆਂ ਵਿਚੋਂ ਇਕ ਆਈ.ਐੱਸ.ਆਈ.ਐੱਸ. ਅੱਤਵਾਦੀ ਦੀ ਪਤਨੀ ਵੀ ਸ਼ਾਮਲ ਹੈ ਜੋ ਹਮਲੇ ਤੋਂ ਠੀਕ ਪਹਿਲਾਂ ਸੀਰੀਆ ਭੱਜ ਗਈ ਸੀ। ਉਸ ਦੇ ਪਤੀ ਆਈ.ਐੱਸ.ਆਈ.ਐੱਸ. ਅੱਤਵਾਦੀ ਹਯਾਤ ਬਾਓਮੁਦੀਨ ਨੇ ਪੈਰਿਸ ਦੀ ਇਕ ਸੁਪਰਮਾਰਕੀਟ ਵਿਚ ਹਮਲਾ ਕਰ ਕੇ ਚਾਰ ਲੋਕਾਂ ਦਾ ਕਤਲ ਕੀਤਾ ਸੀ।

ਕੋਰਟ ਨੇ ਸੁਣਾਈ ਸਜ਼ਾ
ਕੋਰਟ ਨੇ ਇਹਨਾਂ ਚਾਰੇ ਲੋਕਾਂ ਨੂੰ ਅੱਤਵਾਦ ਦੀ ਆਰਥਿਕ ਮਦਦ ਕਰਨ ਅਤੇ ਅਪਰਾਧਿਕ ਅੱਤਵਾਦੀ ਨੈੱਟਵਰਕ ਵਿਚ ਸ਼ਾਮਲ ਰੋਣ ਦਾ ਦੋਸ਼ੀ ਪਾਇਆ ਹੈ। ਜਿਸ ਦੇ ਬਾਅਦ ਸਾਰਿਆਂ ਨੂੰ 30-30 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ 14 ਲੋਕਾਂ ਨੂੰ ਵੱਖ-ਵੱਖ ਅਪਰਾਧਾਂ ਦਾ ਦੋਸ਼ੀ ਮੰਨਿਆ ਗਿਆ ਹੈ। ਲੰਬੀ ਜਾਂਚ ਦੇ ਬਾਅਦ ਦੋਸ਼ੀਆਂ ਨੂੰ ਅਪਰਾਧੀ ਮੰਨਿਆ ਗਿਆ ਹੈ। ਮਾਮਲਿਆਂ ਵਿਚ 6 ਦੋਸ਼ੀ ਘੱਟ ਗੰਭੀਰ ਅਪਰਾਧਾਂ ਦੇ ਦੋਸ਼ੀ ਪਾਏ ਗਏ। ਇਸ ਲਈ ਉਹਨਾਂ ਖਿਲਾਫ਼ ਅੱਤਵਾਦ ਨਾਲ ਸਬੰਧਤ ਦੋਸ਼ ਵਾਪਸ ਲੈ ਲਏ ਗਏ। ਸੁਣਵਾਈ ਦੌਰਾਨ ਸ਼ਾਰਲੀ ਐਬਦੋ ਦੇ ਪੱਤਰਕਾਰਾਂ ਨੇ ਵੀ ਗਵਾਹੀ ਦਿੱਤੀ।

ਕਾਰਟੂਨ ਕਾਰਨ 12 ਲੋਕਾਂ ਦੀ ਗਈ ਜਾਨ
ਮੁਹੰਮਦ ਸਾਹਿਬ ਦੇ ਕਾਰਟੂਨ ਨੂੰ ਪ੍ਰਕਾਸ਼ਿਤ ਕਰਨ 'ਤੇ 7 ਜਨਵਰੀ, 2015 ਨੂੰ ਸ਼ਾਰਲੀ ਐਬਦੇ ਦੇ ਪੈਰਿਸ ਦੇ ਦਫਤਰ 'ਤੇ ਦੋ ਅੱਤਵਾਦੀਆਂ ਸੈਡ ਅਤੇ ਚੇਰਿਫ ਕੋਚੀ ਨੇ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ 12 ਲੋਕਾਂ ਨੂੰ ਮਾਰ ਦਿੱਤਾ ਸੀ। ਮਰਨ ਵਾਲਿਆਂ ਵਿਚ ਫਰਾਂਸ ਦੇ ਕੁਝ ਵੱਡੇ ਕਾਰਟੂਨਿਸਟ ਵੀ ਸ਼ਾਮਲ ਸਨ। ਪੁਲਸ ਨੇ ਜਦੋਂ ਅਪਰਾਧੀਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਨੇ ਨੇੜੇ ਦੀ ਇਕ ਸੁਪਰਮਾਰਕੀਟ ਵਿਚ ਕਈ ਲੋਕਾਂ ਨੂੰ ਬੰਧਕ ਬਣਾ ਲਿਆ। ਜਿਸ ਵਿਚ ਇਕ ਬੀਬੀ ਪੁਲਸ ਕਰਮੀ ਸਮੇਤ 4 ਬੰਧਕਾਂ ਦੀ ਮੌਤ ਹੋ ਗਈ ਸੀ।

ਨੋਟ- ਸ਼ਾਰਲੀ ਐਬਦੋ ਦਫਤਰ ਹਮਲੇ 'ਚ 14 ਲੋਕ ਦੋਸ਼ੀ ਕਰਾਰ, ਹੋਈ 30-30 ਸਾਲ ਦੀ ਸਜ਼ਾ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News