ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨ ''ਚ ਮਿਜ਼ਾਈਲ ਹਮਲਾ, 13 ਲੋਕਾਂ ਦੀ ਮੌਤ

Sunday, Jan 21, 2024 - 06:04 PM (IST)

ਕੀਵ (ਪੋਸਟ ਬਿਊਰੋ)- ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨ ਵਿੱਚ ਇੱਕ ਬਾਜ਼ਾਰ 'ਤੇ ਮਿਜ਼ਾਈਲ ਹਮਲਾ ਹੋਇਆ। ਇਸ ਮਿਜ਼ਾਈਲ ਹਮਲੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਿਜ਼ਾਈਲ ਐਤਵਾਰ ਸਵੇਰੇ ਡੋਨੇਟਸਕ ਸ਼ਹਿਰ ਦੇ ਉਪਨਗਰ ਟੇਕਸਟੀਲਾਸ਼ਚਿਕ 'ਚ ਡਿੱਗੀ। ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਯੂਕ੍ਰੇਨ ਵੱਲੋਂ ਦਾਗੀ ਗਈ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਵਿਦਿਆਰਥੀਆਂ ਨੇ ਜਿੱਤੀ ਲੜਾਈ, ਹੁਣ ਅਲਗੋਮਾ ਯੂਨੀਵਰਸਿਟੀ ਨੇ ਕੀਤਾ ਇਹ ਐਲਾਨ

ਯੂਕ੍ਰੇਨ 'ਤੇ ਹਮਲੇ ਦੇ ਦੋਸ਼

ਡੇਨਿਸ ਪੁਸ਼ਿਲਿਨ ਨੇ ਦੋਸ਼ ਲਾਇਆ ਕਿ ਇਹ ਹਮਲਾ ਯੂਕ੍ਰੇਨ ਦੀ ਫੌਜ ਨੇ ਕੀਤਾ ਹੈ। ਕੀਵ ਨੇ ਅਜੇ ਤੱਕ ਇਸ ਹਮਲੇ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਹਮਲੇ ਤੋਂ ਬਾਅਦ ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਐਤਵਾਰ ਨੂੰ ਰੂਸ ਦੇ ਉਸਟ-ਲੁਗਾ ਬੰਦਰਗਾਹ 'ਤੇ ਇਕ ਰਸਾਇਣਕ ਟਰਾਂਸਪੋਰਟ ਟਰਮੀਨਲ 'ਤੇ ਵੀ ਅੱਗ ਲੱਗ ਗਈ। ਸਥਾਨਕ ਮੀਡੀਆ ਦਾ ਦਾਅਵਾ ਹੈ ਕਿ ਇੱਕ ਯੂਕ੍ਰੇਨ ਡਰੋਨ ਹਮਲੇ ਕਾਰਨ ਇੱਕ ਗੈਸ ਟੈਂਕ ਫਟ ਗਿਆ ਅਤੇ ਅੱਗ ਲੱਗ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਜਿਸ ਥਾਂ 'ਤੇ ਅੱਗ ਲੱਗੀ, ਉਹ ਰੂਸ ਦੀ ਦੂਜੀ ਸਭ ਤੋਂ ਵੱਡੀ ਕੁਦਰਤੀ ਗੈਸ ਉਤਪਾਦਕ ਕੰਪਨੀ ਨੋਵਾਟੇਕ ਦੀ ਮਲਕੀਅਤ ਹੈ। ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News