ਜ਼ਹਿਰੀਲਾ ਦੁੱਧ ਪੀਣ ਕਾਰਨ ਇੱਕੋ ਪਰਿਵਾਰ ਦੇ 13 ਜੀਆਂ ਦੀ ਮੌਤ

Friday, Sep 13, 2024 - 11:47 PM (IST)

ਖੈਰਪੁਰ— ਪਾਕਿਸਤਾਨ ਦੇ ਸਿੰਧ ਸੂਬੇ ਦੇ ਖੈਰਪੁਰ 'ਚ 19 ਅਗਸਤ ਨੂੰ ਜ਼ਹਿਰੀਲਾ ਦੁੱਧ ਪੀਣ ਨਾਲ ਇੱਕੋ ਪਰਿਵਾਰ ਦੇ 13 ਲੋਕਾਂ ਦੀ ਮੌਤ ਹੋ ਗਈ ਸੀ। ਰਸਾਇਣਕ ਵਿਸ਼ਲੇਸ਼ਣ ਤੋਂ ਇਹ ਖੁਲਾਸਾ ਹੋਇਆ ਹੈ। ਪਾਕਿਸਤਾਨ ਦੇ ਅਖਬਾਰ ਡਾਨ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ 'ਚ ਕਿਹਾ ਕਿ ਰਸਾਇਣਕ ਪ੍ਰਯੋਗਸ਼ਾਲਾ ਸੁੱਕਰ (ਰੋਹੜੀ) ਦੀ ਰਿਪੋਰਟ 'ਚ ਮ੍ਰਿਤਕਾਂ ਦੇ ਸਰੀਰ 'ਚ ਨਸ਼ੀਲੇ ਪਦਾਰਥ ਅਤੇ ਜ਼ਹਿਰ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ।

ਖਬਰਾਂ ਮੁਤਾਬਕ ਇਹ ਘਟਨਾ ਖੈਰਪੁਰ ਦੇ ਪੀਰ ਗੋਠ ਨੇੜੇ ਹੈਬਤ ਖਾਨ ਬਰੋਹੀ ਪਿੰਡ ਦੀ ਹੈ। ਪੁਲਸ ਨੇ ਦੱਸਿਆ ਕਿ ਪੀੜਤਾਂ ਵਿੱਚ ਗੁਲ ਬੇਗ ਬਰੋਹੀ, ਉਸਦੀ ਪਤਨੀ, ਪੰਜ ਪੁੱਤਰ, ਤਿੰਨ ਧੀਆਂ ਅਤੇ ਹੋਰ ਸ਼ਾਮਲ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਮੀਕਲ ਰਿਪੋਰਟ ਦੇ ਅਨੁਸਾਰ, ਕੀਤੇ ਗਏ ਟੈਸਟਾਂ ਵਿੱਚ ਕੀਟਨਾਸ਼ਕ ਅਤੇ ਬੈਂਜੋਡਾਇਆਜ਼ੇਪੀਨ ਦਾ ਪਤਾ ਲੱਗਿਆ ਹੈ।

ਡਾਨ ਦੀ ਰਿਪੋਰਟ ਅਨੁਸਾਰ ਜਾਂਚ ਦੀ ਨਿਗਰਾਨੀ ਕਰ ਰਹੇ ਖੈਰਪੁਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਸ (ਐਸ.ਐਸ.ਪੀ.) ਡਾਕਟਰ ਸਮੀਉੱਲਾ ਸੋਮਰੋ ਨੇ ਕਿਹਾ, "ਅਸੀਂ ਮੈਡੀਕਲ ਰਿਪੋਰਟਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੇ ਹਾਂ, ਜਿਸ ਵਿੱਚ ਪੁਸ਼ਟੀ ਹੋਈ ਹੈ ਕਿ ਪੀੜਤਾਂ ਨੂੰ ਜ਼ਹਿਰ ਦਿੱਤਾ ਗਿਆ ਸੀ।" ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Inder Prajapati

Content Editor

Related News