ਤੰਜ਼ਾਨੀਆ ''ਚ ਹੜ੍ਹ ਕਾਰਨ 13 ਹਲਾਕ, 15 ਹਜ਼ਾਰ ਤੋਂ ਵਧੇਰੇ ਬੇਘਰ

02/01/2020 7:33:35 PM

ਦਾਰ ਅਸ ਸਲਾਮ- ਤੰਜ਼ਾਨੀਆ ਵਿਚ ਲਿੰਡੀ ਖੇਤਰ ਦੇ ਕਿਲਵਾ ਜ਼ਿਲੇ ਵਿਚ ਭਿਆਨਕ ਹੜ੍ਹ ਕਾਰਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ ਤੇ 15 ਹਜ਼ਾਰ ਤੋਂ ਵਧੇਰੇ ਲੋਕ ਬੇਘਰ ਹੋ ਗਏ ਹਨ। ਕਿਲਵਾ ਦੇ ਜ਼ਿਲਾ ਕਮਿਸ਼ਨਰ ਕ੍ਰਿਸਟੋਫਰ ਨਗਯੂਬਿਯਾਗਈ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੂਸਲਾਧਾਰ ਮੀਂਹ ਕਰਕੇ ਆਏ ਹੜ੍ਹ ਕਾਰਨ ਸੈਂਕੜੇ ਹੈਕਟੇਅਰ ਖੇਤ ਬਰਬਾਦ ਹੋ ਗਏ ਤੇ ਵੱਡੀ ਗਿਣਤੀ ਵਿਚ ਪਸੂ ਮਾਰੇ ਗਏ। 

ਅਧਿਕਾਰੀ ਨੇ ਦੱਸਿਆ ਕਿ 26 ਜਨਵਰੀ ਤੋਂ ਆਏ ਹੜ੍ਹ ਕਾਰਨ ਕਿਲਵਾ ਦੇ 90 ਵਿਚੋਂ 16 ਪਿੰਡਾਂ ਦੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਲਾ ਅਥਾਰਟੀ ਨੇ ਚਾਰ ਕੈਂਪਾਂ ਦਾ ਨਿਰਮਾਣ ਕੀਤਾ ਹੈ, ਜਿਹਨਾਂ ਵਿਚ 8 ਹਜ਼ਾਰ ਬੇਘਰ ਲੋਕਾਂ ਨੇ ਸ਼ਰਣ ਲਈ ਹੈ। ਬਾਕੀ ਦੇ 7096 ਲੋਕ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਘਰ ਠਹਿਰੇ ਹਨ। ਅਧਿਕਾਰੀਆਂ ਨੇ ਵਪਾਰੀਆਂ ਤੇ ਸੰਗਠਨਾਂ ਨੂੰ ਪੀੜਤਾਂ ਦੀ ਮਦਦ ਕਰਨ ਲਈ ਭੋਜਨ, ਪਾਣੀ, ਦਵਾਈ, ਟੈਂਟ, ਕੰਬਲ, ਗੱਦੇ ਤੇ ਕੱਪੜੇ ਆਦੀ ਦਾਨ ਕਰਨ ਦੀ ਅਪੀਲ ਕੀਤੀ ਹੈ।

ਮਵਾਂਗਾ ਖੇਤਰ ਦੇ ਪੁਲਸ ਕਮਾਂਡਰ ਸਾਫੀਆ ਜੋਂਗੋ ਨੇ ਦੱਸਿਆ ਕਿ ਸਾਰੇ ਪੀੜਤਾਂ ਨੂੰ ਸੁਰੱਖਿਤ ਸਥਾਨਾਂ 'ਤੇ ਲਿਜਾਇਆ ਗਿਆ ਹੈ। ਤੰਜ਼ਾਨੀਆ ਮੌਸਮ ਵਿਗਿਆਨ ਅਥਾਰਟੀ ਨੇ ਐਤਵਾਰ ਨੂੰ ਮੌਸਮ ਦੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਪੂਰਬੀ ਅਫਰੀਕਾ ਦੇ 10 ਤੋਂ ਵਧੇਰੇ ਖੇਤਰਾਂ ਵਿਚ ਭਾਰੀ ਮੀਂ ਪੈਣ ਦਾ ਖਦਸ਼ਾ ਜਤਾਇਆ ਹੈ।


Baljit Singh

Content Editor

Related News