ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ''ਚ ਹੋਇਆ ਧਮਾਕਾ, 13 ਲੋਕ ਜ਼ਖ਼ਮੀ

Wednesday, Nov 03, 2021 - 12:21 PM (IST)

ਕਰਾਚੀ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਮੰਗਲਵਾਰ ਨੂੰ ਹੋਏ ਇਕ ਧਮਾਕੇ ਵਿਚ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਥਾਣਾ ਮੁਖੀ ਮੁਹੰਮਦ ਕਾਸਿਮ ਨੇ ਦੱਸਿਆ ਕਿ 4 ਗੰਭੀਰ ਜ਼ਖ਼ਮੀ ਮਰੀਜ਼ਾਂ ਨੂੰ ਇਲਾਜ ਲਈ ਕਵੇਟਾ ਭੇਜਿਆ ਗਿਆ ਹੈ, ਜਦੋਂਕਿ 9 ਨੂੰ ਖਰਾਨ ਜ਼ਿਲ੍ਹੇ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਲਾਕੇ 'ਚੋਂ ਸੁਰੱਖਿਆ ਬਲ ਦੇ ਇਕ ਵਾਹਨ ਦੇ ਖੇਤਰ 'ਚੋਂ ਲੰਘਣ ਤੋਂ ਤੁਰੰਤ ਬਾਅਦ ਧਮਾਕਾ ਹੋਇਆ। ਬੰਬ ਇਕ ਮੋਟਰਸਾਈਕਲ ਵਿਚ ਲਾਇਆ ਗਿਆ ਸੀ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਅਬਦੁਲ ਕੁਦੁਸ ਬੀਜੇਨਜੋ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜ਼ਖ਼ਮੀਆਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਅਨਸਰ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਕੱਲ੍ਹ ਸੂਬੇ ਦੇ ਅਵਾਰਨ ਜ਼ਿਲ੍ਹੇ ਵਿਚ ਧਮਾਕੇ ਦੀ ਘਟਨਾ ਵਿਚ ਇਕ ਪ੍ਰਮੁੱਖ ਆਗੂ ਅਤੇ ਇਕ ਕਬਾਇਲੀ ਬਜ਼ੁਰਗ ਦੀ ਮੌਤ ਹੋ ਗਈ ਸੀ। ਉਥੇ 2 ਹੋਰ ਜ਼ਖ਼ਮੀ ਹੋ ਗਏ ਸਨ।


cherry

Content Editor

Related News