ਬ੍ਰਿਟੇਨ ਵਿਚ ਭਾਰਤੀਆਂ ਦੇ ਘਰਾਂ ''ਚੋਂ 1280 ਕਰੋੜ ਦੇ ਗਹਿਣੇ ਚੋਰੀ

03/23/2019 8:34:46 PM

ਲੰਡਨ (ਏਜੰਸੀ)- ਬ੍ਰਿਟੇਨ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਸੋਨੇ ਨਾਲ ਚੰਗਾ ਮੋਹ ਹੁੰਦਾ ਹੈ। ਬੀਤੇ ਪੰਜ ਸਾਲ ਵਿਚ ਉਨ੍ਹਾਂ ਦੇ ਘਰਾਂ ਵਿਚੋਂ 140 ਮਿਲੀਅਨ ਪੌਂਡ (1280 ਕਰੋੜ ਰੁਪਏ) ਦੇ ਗਹਿਣੇ ਚੋਰੀ ਹੋਏ ਹਨ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ ਦੇ ਤਹਿਤ ਮੰਗੀ ਗਈ ਜਾਣਕਾਰੀ ਰਾਹੀਂ ਸਾਹਮਣੇ ਆਈ ਹੈ। ਇਹ ਜਾਣਕਾਰੀ ਇਕ ਵੈਬਸਾਈਟ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ। ਬ੍ਰਿਟੇਨ ਦੀਆਂ ਦੁਕਾਨਾਂ ਵਿਚ ਏਸ਼ੀਅ ਗੋਲਡ ਦੇ ਨਾਂ ਨਾਲ ਵੇਚੇ ਜਾਣ ਵਾਲੇ ਗਹਿਣੇ ਅਕਸਰ ਵਿਆਹਾਂ-ਸ਼ਾਦੀਆਂ ਦੇ ਮੌਕੇ 'ਤੇ ਤੋਹਫੇ ਵਜੋਂ ਦਿੱਤੇ ਜਾਂਦੇ ਹਨ।

ਗਹਿਣਿਆਂ ਦੇ ਲੈਣ-ਦੇਣ ਦਾ ਇਹ ਚਲਨ ਦੱਖਣੀ ਏਸ਼ੀਆਈ ਪਰਿਵਾਰਾਂ ਵਿਚ ਖਾਸ ਤੌਰ 'ਤੇ ਹੁੰਦਾ ਹੈ। ਸਾਲ 2013 ਤੋਂ ਅਜੇ ਤੱਕ ਘਰਾਂ ਵਿਚ ਰੱਖੇ ਇਨ੍ਹਾਂ ਗਹਿਣਿਆਂ ਦੀ ਚੋਰੀ ਦੀਆਂ 28000 ਘਟਨਾਵਾਂ ਹੋਈਆਂ ਹਨ। ਸਭ ਤੋਂ ਵੱਧ ਗਹਿਣੇ ਲੰਡਨ ਇਲਾਕੇ ਤੋਂ ਚੋਰੀ ਹੋਏ ਹਨ। ਇਥੋਂ 115.6 ਮਿਲੀਅਨ ਪੌਂਡ (1056 ਕਰੋੜ ਰੁਪਏ) ਦੇ ਗਹਿਣੇ ਚੋਰੀ ਹੋਏ, ਜਦੋਂ ਕਿ 9.6 ਮਿਲੀਅਨ ਪੌਂਡ (88 ਕਰੋੜ ਰੁਪਏ) ਦੇ ਗਹਿਣੇ ਮੈਨਚੈਸਟਰ ਇਲਾਕੇ ਤੋਂ ਚੋਰੀ ਹੋਏ। ਚੋਰੀ ਦੇ ਇਨ੍ਹਾਂ ਮਾਮਲਿਆਂ ਦੀ ਜਾਂਚ ਨਾਲ ਜੁੜੇ ਪੁਲਸ ਅਧਿਕਾਰੀ ਐਰਨ ਡੁੱਗਨ ਮੁਤਾਬਕ ਚੋਰ ਫੜਣ ਤੋਂ ਬਾਅਦ ਵੀ ਗਹਿਣਿਆਂ ਦੀ ਬਰਾਮਦਗੀ ਵਿਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਗਹਿਣਿਆਂ ਨੂੰ ਬਹੁਤ ਛੇਤੀ ਗਲਾ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਸੋਨੇ ਨੂੰ ਵੇਚ ਦਿੱਤਾ ਜਾਂਦਾ ਹੈ। 


Sunny Mehra

Content Editor

Related News