12 ਭੈਣ-ਭਰਾਵਾਂ ਦਾ ਨਾਮ ਗਿਨੀਜ਼ ਬੁੱਕ ''ਚ ਦਰਜ, ਸਾਰਿਆਂ ਦੀ ਕੁੱਲ ਉਮਰ 1000 ਸਾਲ ਤੋਂ ਵੀ ਵੱਧ

09/30/2022 5:34:53 PM

ਮੈਡ੍ਰਿਡ (ਬਿਊਰੋ): ਵਿਸ਼ਵ ਰਿਕਾਰਡ ਬਣਾਉਣ ਲਈ ਲੋਕ ਬਹੁਤ ਕੁਝ ਕਰ ਗੁਜਰਦੇ ਹਨ। ਕਈ ਵਾਰ ਲੋਕ ਆਪਣੀ ਜਾਨ ਵੀ ਖਤਰੇ ਵਿਚ ਪਾ ਦਿੰਦੇ ਹਨ। ਪਰ ਸਪੇਨ ਦੇ ਇੱਕ ਪਰਿਵਾਰ ਨੇ ਜਾਨ ਜੋਖਮ ਵਿਚ ਪਾਏ ਬਿਨਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਸਪੇਨ ਵਿੱਚ 12 ਭੈਣ-ਭਰਾਵਾਂ ਦੇ ਇੱਕ ਪਰਿਵਾਰ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਇਸ ਪਰਿਵਾਰ ਦੇ ਸਾਰੇ ਭੈਣਾਂ-ਭਰਾਵਾਂ ਦੀ ਕੁੱਲ ਉਮਰ 1058 ਸਾਲ 249 ਦਿਨ ਹੈ, ਜਿਸ ਕਾਰਨ ਉਨ੍ਹਾਂ ਨੂੰ ਗਿਨੀਜ਼ ਵਰਲਡ ਰਿਕਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਬਜ਼ੁਰਗ ਭੈਣ-ਭਰਾ ਗ੍ਰੈਨ ਕੈਨਰੀਆ ਵਿੱਚ ਰਹਿੰਦੇ ਹਨ ਅਤੇ ਇੱਥੇ ਹੀ ਵੱਡੇ ਹੋਏ ਹਨ। ਇਨ੍ਹਾਂ ਸਾਰਿਆਂ ਦੀ ਉਮਰ 76 ਤੋਂ 97 ਸਾਲ ਦੇ ਵਿਚਕਾਰ ਹੈ।

ਸੱਤ ਭਰਾਵਾਂ ਅਤੇ ਪੰਜ ਭੈਣਾਂ ਦੇ ਪਰਿਵਾਰ ਨੇ ਗਿਨੀਜ਼ ਵਰਲਡ ਰਿਕਾਰਡ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਵਿਸ਼ਵ ਰਿਕਾਰਡ ਤੋੜ ਸਕਾਂਗੇ। ਬਿਆਨ ਵਿੱਚ ਕਿਹਾ ਗਿਆ ਕਿ ਇਹ ਸਭ ਜੂਨ ਵਿੱਚ ਇੱਕ ਪਰਿਵਾਰਕ ਰੀਯੂਨੀਅਨ ਦੇ ਦੌਰਾਨ ਇੱਕ ਮਜ਼ਾਕ ਵਜੋਂ ਸ਼ੁਰੂ ਹੋਇਆ ਸੀ। ਫਿਰ ਇੱਕ ਅਖ਼ਬਾਰ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੋਇਆ ਜਿਸ ਦਾ ਸਿਰਲੇਖ- 12 siblings count more than 1000 years ਸੀ। ਇਸ ਤੋਂ ਬਾਅਦ ਅਸੀਂ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ ਅਤੇ ਗਿਨੀਜ਼ ਵਰਲਡ ਰਿਕਾਰਡ ਤੱਕ ਪਹੁੰਚ ਗਏ।ਸਭ ਤੋਂ ਵੱਡੇ ਭਰਾ ਜੋਏ ਹਰਨਾਂਡੇਜ਼-ਪੇਰੇਜ਼ ਇਸ ਸਾਲ ਦਸੰਬਰ ਵਿੱਚ 98 ਸਾਲ ਦੇ ਹੋ ਜਾਣਗੇ। ਸਭ ਤੋਂ ਛੋਟਾ ਲੁਈਸ ਹਰਨਾਂਡੇਜ਼-ਪੇਰੇਜ਼ ਅਪ੍ਰੈਲ ਵਿੱਚ 76 ਸਾਲ ਦਾ ਹੋ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ 833 ਦਿਨ ਦਾ ਇੰਤਜ਼ਾਰ ਤੇ ਚੀਨੀਆਂ ਨੂੰ 2 ਦਿਨ 'ਚ ਵੀਜ਼ਾ? ਸਵਾਲਾਂ ਦੇ ਘੇਰੇ 'ਚ ਬਾਈਡੇਨ ਸਰਕਾਰ

ਸਭ ਤੋਂ ਵੱਧ ਮਿਰਚਾਂ ਖਾਣ ਦਾ ਰਿਕਾਰਡ

ਪਿਛਲੇ ਮਹੀਨੇ ਇੱਕ ਵਿਅਕਤੀ ਨੇ ਇੱਕ ਮਿੰਟ ਵਿੱਚ ਸਭ ਤੋਂ ਵੱਧ ਮਿਰਚਾਂ ਖਾਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ। ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਦੇ ਰਹਿਣ ਵਾਲੇ ਗ੍ਰੈਗਰੀ ਫੋਸਟਰ ਨੇ 60 ਸਕਿੰਟਾਂ 'ਚ 17 ਮਿਰਚਾਂ ਖਾ ਕੇ ਪੁਰਾਣਾ ਰਿਕਾਰਡ ਤੋੜ ਦਿੱਤਾ।ਉਸਨੇ ਇਹ ਕਾਰਨਾਮਾ ਨਵੰਬਰ 2021 ਵਿੱਚ ਕੀਤਾ ਸੀ ਪਰ ਉਸਦੇ ਰਿਕਾਰਡ ਨੂੰ ਅਗਸਤ 2022 ਵਿੱਚ ਅਧਿਕਾਰਤ ਮਾਨਤਾ ਮਿਲੀ। ਘੋਸਟ ਮਿਰਚ ਜਾਂ ਭੂਤ ਝੋਲਕੀਆ ਚਿਲੀ ਮਿਰਚ ਦੁਨੀਆ ਦੀਆਂ ਸਭ ਤੋਂ ਗਰਮ ਮਿਰਚਾਂ ਵਿੱਚੋਂ ਇੱਕ ਹੈ। ਰਿਪੋਰਟ ਮੁਤਾਬਕ ਇਸ ਮਿਰਚ ਵਿੱਚ 10 ਲੱਖ ਸਕੋਵਿਲ ਹੀਟ ਯੂਨਿਟ ਹੁੰਦੇ ਹਨ। ਫੋਸਟਰ ਨੇ ਸਿਰਫ਼ ਇੱਕ ਮਿੰਟ ਵਿੱਚ 17 ਮਿਲੀਅਨ ਸਕੋਵਿਲ ਹੀਟ ਯੂਨਿਟਾਂ ਦੀ ਖਪਤ ਕੀਤੀ। ਵਿਅਕਤੀ ਨੇ ਕਿਹਾ ਸੀ ਕਿ ਉਸ ਨੂੰ ਮਸਾਲੇਦਾਰ ਖਾਣਾ ਪਸੰਦ ਹੈ ਅਤੇ ਉਹ ਆਪਣੇ ਘਰ ਮਿਰਚਾਂ ਵੀ ਉਗਾਉਂਦਾ ਹੈ।


Vandana

Content Editor

Related News