ਕੋਸਟਾ ਰੀਕਾ 'ਚ ਜਹਾਜ਼ ਦੁਰਘਟਨਾਗ੍ਰਸਤ, 12 ਲੋਕਾਂ ਦੀ ਮੌਤ

01/02/2018 7:40:52 PM

ਕੋਸਟਾ ਰੀਕਾ— ਅਮਰੀਕਾ ਦੇ ਕੋਸਟਾ ਰੀਕਾ ਸੂਬੇ 'ਚ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਹੈ। ਕੋਸਟਾ ਰੀਕਾ ਸਰਕਾਰ ਦਾ ਕਹਿਣਾ ਹੈ ਕਿ 12 ਲੋਕਾਂ ਨੂੰ ਲਿਜਾਣ ਵਾਲਾ ਇਕ ਜਹਾਜ਼ ਜੰਗਲੀ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ ਹੈ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸ 'ਚ ਸਵਾਰ 10 ਸੈਲਾਨੀ ਅਤੇ 2 ਕਰਮਚਾਰੀ ਸਨ।
ਪਬਲਿਕ ਸੇਫਟੀ ਮੰਤਰਾਲੇ ਨੇ ਦੁਰਘਟਨਾਗ੍ਰਸਤ ਹੋਏ ਜਹਾਜ਼ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੁਰਘਟਨਾ ਕਾਰਨ ਪੁਲਸ ਨੇ ਨੇੜੇ-ਤੇੜੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।


Related News