ਤੁਰਕੀ ''ਚ 116 ਸਾਲਾ ਮਹਿਲਾ ਨੇ ਕੋਰੋਨਾ ਨੂੰ ਦਿੱਤੀ ਮਾਤ
Sunday, Sep 05, 2021 - 12:18 AM (IST)
ਅੰਕਾਰਾ-ਤੁਰਕੀ 'ਚ 116 ਸਾਲਾ ਇਕ ਮਹਿਲਾ ਕੋਵਿਡ-19 ਨੂੰ ਮਾਤ ਦੇ ਕੇ ਮਹਾਮਾਰੀ ਨੂੰ ਹਰਾਉਣ ਵਾਲੇ ਸਭ ਤੋਂ ਬਜ਼ੁਰਗ ਲੋਕਾਂ 'ਚ ਸ਼ਾਮਲ ਹੋ ਗਈ ਹੈ। ਉਸ ਦੇ ਬੇਟੇ ਇਬ੍ਰਾਹਿਮ ਨੇ ਸ਼ਨੀਵਾਰ ਨੂੰ ਡੇਮੀਰੋਰੇਨ ਸਮਾਚਾਰ ਏਜੰਸੀ ਨੂੰ ਇਹ ਜਾਣਕਾਰੀ ਦਿੱਤੀ। ਆਏਸੇ ਕਰਾਤੇ ਨਾਂ ਦੀ ਇਸ ਮਹਿਲਾ ਨੂੰ ਹੁਣ ਇਕ ਆਮ ਵਾਰਡ 'ਚ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ
ਇਬ੍ਰਾਹਿਮ ਨੇ ਕਿਹਾ ਕਿ ਮੇਰੀ ਮਾਂ 116 ਸਾਲ ਦੀ ਉਮਰ 'ਚ ਬੀਮਾਰੀ ਪੈ ਗਈ ਅਤੇ ਤਿੰਨ ਹਫਤੇ ਤੱਕ ਆਈ.ਸੀ.ਯੂ. 'ਚ ਰਹੀ। ਉਨ੍ਹਾਂ ਦੀ ਸਿਹਤ ਹੁਣ ਬਹੁਤ ਵਧੀਆ ਹੈ ਅਤੇ ਉਹ ਠੀਕ ਹੋ ਰਹੀ ਹੈ। ਇਸ ਤੋਂ ਪਹਿਲਾਂ ਫ੍ਰਾਂਸੀਸੀ ਨਨ ਸਿਸਟਰ ਆਂਦਰੇ ਫਰਵਰੀ 'ਚ ਆਪਣੇ 117ਵੇਂ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਕੋਵਿਡ-19 ਤੋਂ ਉਬਰ ਗਈ ਸੀ। ਉਹ ਬੀਮਾਰੀ ਨਾਲ ਉਬਰਨ ਵਾਲੀ ਦੂਜੀ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਹੈ।
ਇਹ ਵੀ ਪੜ੍ਹੋ : ਫਿਲੀਪੀਨ ਨੇ ਭਾਰਤ ਤੇ 9 ਹੋਰ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਈ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।