11 ਸਾਲਾ ਮੁੰਡੇ ਨੇ IQ ਟੈਸਟ 'ਚ ਰਚਿਆ ਇਤਿਹਾਸ, ਆਈਨਸਟਾਈਨ ਤੇ ਹਾਕਿੰਗ ਨੂੰ ਵੀ ਛੱਡਿਆ ਪਿੱਛੇ

Monday, Nov 14, 2022 - 04:33 PM (IST)

11 ਸਾਲਾ ਮੁੰਡੇ ਨੇ IQ ਟੈਸਟ 'ਚ ਰਚਿਆ ਇਤਿਹਾਸ, ਆਈਨਸਟਾਈਨ ਤੇ ਹਾਕਿੰਗ ਨੂੰ ਵੀ ਛੱਡਿਆ ਪਿੱਛੇ

ਇੰਟਰਨੈਸ਼ਨਲ ਡੈਸਕ (ਬਿਊਰੋ): ਬ੍ਰਿਟੇਨ ਦੇ ਇੱਕ 11 ਸਾਲ ਦੇ ਮੁੰਡੇ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮੇਨਸਾ ਆਈਕਿਊ ਟੈਸਟ (Mensa IQ score) ਵਿੱਚ 162 ਅੰਕ ਪ੍ਰਾਪਤ ਕੀਤੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੇ ਦੁਨੀਆ ਦੇ ਸਭ ਤੋਂ ਵੱਡੇ ਪ੍ਰਤਿਭਾਸ਼ਾਲੀ ਅਲਬਰਟ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਆਈਨਸਟਾਈਨ ਅਤੇ ਹਾਕਿੰਗ ਦਾ ਆਈਕਿਊ 160 ਦੇ ਕਰੀਬ ਸੀ। ਰਿਪੋਰਟ ਮੁਤਾਬਕ ਯੂਸਫ ਸ਼ਾਹ ਵਿਗਟਨ ਮੂਰ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੈ।

ਨਿਊਯਾਰਕ ਪੋਸਟ ਦੇ ਅਨੁਸਾਰ ਯੂਸਫ ਅਤੇ ਉਸਦੇ ਮਾਤਾ-ਪਿਤਾ ਨੇ ਫ਼ੌਸਲਾ ਕੀਤਾ ਸੀ ਕਿ ਉਹ ਹਾਈ ਸਕੂਲ ਦੀ ਤਿਆਰੀ ਦੇ ਨਾਲ ਹੀ ਮੇਨਸਾ ਪ੍ਰੀਖਿਆ ਦੀ ਤਿਆਰੀ ਕਰੇਗਾ। ਦੋਵਾਂ ਦਾ ਸਿਲੇਬਸ ਲਗਭਗ ਇੱਕੋ ਜਿਹਾ ਹੈ। ਉਸ ਦੇ ਪਿਤਾ ਇਰਫਾਨ ਸ਼ਾਹ ਨੇ ਕਿਹਾ ਕਿ ਇਸ ਦੀ ਤਿਆਰੀ ਕਰਨਾ ਮੁਸ਼ਕਲ ਪ੍ਰੀਖਿਆ ਹੈ। ਅਸੀਂ ਉਹੀ ਕੀਤਾ ਜੋ ਅਸੀਂ ਪਹਿਲਾਂ ਹੀ ਕਰ ਰਹੇ ਸੀ- ਆਈਕਿਊ ਟੈਸਟ ਲਈ ਕੁਝ ਖਾਸ ਤਿਆਰੀ ਨਹੀਂ ਕੀਤੀ।

PunjabKesari

ਆਕਸਫੋਰਡ ਵਿੱਚ ਪੜ੍ਹਨ ਦੀ ਇੱਛਾ

ਯੂਸਫ ਦੇ ਪਿਤਾ ਇਰਫਾਨ ਨੇ ਲੀਡਸਲਾਈਵ ਨੂੰ ਦੱਸਿਆ ਕਿ ਉਸਦਾ ਪੁੱਤਰ ਆਕਸਫੋਰਡ ਜਾਂ ਕੈਮਬ੍ਰਿਜ ਯੂਨੀਵਰਸਿਟੀਆਂ ਵਿੱਚ ਗਣਿਤ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ। ਉਸ ਅਨੁਸਾਰ ਛੋਟੀ ਉਮਰ ਤੋਂ ਹੀ ਯੂਸਫ ਵਿੱਚ ਪ੍ਰਤਿਭਾ ਦੇ ਲੱਛਣ ਦਿਖਾਈ ਦਿੰਦੇ ਸਨ। ਉਸ ਨੇ ਕਿਹਾ, 'ਮੈਂ ਅਜੇ ਵੀ ਉਸ ਨੂੰ ਦੱਸਦਾ ਹਾਂ ਕਿ 'ਤੇਰਾ ਡੈਡੀ ਅਜੇ ਵੀ ਤੇਰੇ ਨਾਲੋਂ ਹੁਸ਼ਿਆਰ ਹੈ'। ਪਿਤਾ ਨੇ ਅੱਗੇ ਕਿਹਾ ਕਿ ਨਰਸਰੀ ਵਿੱਚ ਵੀ ਅਸੀਂ ਦੇਖਿਆ ਕਿ ਉਹ ਦੂਜੇ ਬੱਚਿਆਂ ਨਾਲੋਂ ਅੱਖਰ ਅਤੇ ਚੀਜ਼ਾਂ ਜਲਦੀ ਕੈਚ ਕਰਦਾ ਸੀ। ਉਹ ਗਣਿਤ ਵਿੱਚ ਬਹੁਤ ਤੇਜ਼ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ 'ਸਿੱਖ' ਨੇ ਜਿੱਤਿਆ 2023 ਦਾ NSW ਆਸਟ੍ਰੇਲੀਅਨ ਆਫ ਦਿ ਈਅਰ ਐਵਾਰਡ

ਉਲਝਣ ਦੇ ਬਾਵਜੂਦ ਸ਼ਾਨਦਾਰ ਸਕੋਰ

ਇਮਤਿਹਾਨ ਦੇ ਇੱਕ ਹਿੱਸੇ ਦੇ ਦੌਰਾਨ ਯੂਸਫ ਨੂੰ ਦੱਸਿਆ ਗਿਆ ਸੀ ਕਿ ਉਸ ਕੋਲ ਤਿੰਨ ਮਿੰਟਾਂ ਵਿੱਚ ਜਵਾਬ ਦੇਣ ਲਈ 15 ਪ੍ਰਸ਼ਨ ਸਨ, ਪਰ ਉਸਨੇ ਗ਼ਲਤੀ ਨਾਲ 13 ਮਿੰਟ ਸੁਣ ਲਿਆ ਅਤੇ ਇਸ ਲਈ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਜ਼ਿਆਦਾ ਸਮਾਂ ਲੈ ਲਿਆ। ਇਸ ਦੇ ਬਾਵਜੂਦ ਯੂਸਫ ਨੇ ਚੰਗਾ ਪ੍ਰਦਰਸ਼ਨ ਕੀਤਾ। ਯੂਸਫ ਨੇ ਕਿਹਾ ਕਿ ਮੈਂ ਵੀ ਕਦੇ ਸੋਚਿਆ ਨਹੀਂ ਸੀ ਕਿ ਮੈਂ ਖ਼ਬਰਾਂ ‘ਚ ਆਵਾਂਗਾ। ਫਿਲਹਾਲ ਪਰਿਵਾਰ ਜਸ਼ਨ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News