ਖਾਨ 'ਚ ਲਿਫਟ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, 11 ਮਜ਼ਦੂਰਾਂ ਦੀ ਦਰਦਨਾਕ ਮੌਤ

Tuesday, Nov 28, 2023 - 04:30 PM (IST)

ਖਾਨ 'ਚ ਲਿਫਟ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, 11 ਮਜ਼ਦੂਰਾਂ ਦੀ ਦਰਦਨਾਕ ਮੌਤ

ਜੋਹਾਨਸਬਰਗ (ਪੋਸਟ ਬਿਊਰੋ)- ਦੱਖਣੀ ਅਫਰੀਕਾ ਵਿੱਚ ਇੱਕ ਪਲੈਟੀਨਮ ਖਾਨ ਵਿੱਚ ਮਜ਼ਦੂਰਾਂ ਨੂੰ ਹੇਠਾਂ ਉਤਾਰਦੇ ਸਮੇਂ ਇੱਕ ਲਿਫਟ ਅਚਾਨਕ ਡਿੱਗ ਗਈ, ਜਿਸ ਕਾਰਨ 11 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 75 ਜ਼ਖਮੀ ਹੋ ਗਏ। ਮਾਈਨ ਆਪਰੇਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਸ਼ਾਮ ਨੂੰ ਉੱਤਰੀ ਸ਼ਹਿਰ ਰਸਟਨਬਰਗ ਵਿੱਚ ਇੱਕ ਖਾਨ ਵਿੱਚ ਵਾਪਰੀ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਭਿਆਨਕ ਤੂਫਾਨ, ਜਨਜੀਵਨ ਪ੍ਰਭਾਵਿਤ ਤੇ ਬਿਜਲੀ ਸਪਲਾਈ ਠੱਪ (ਤਸਵੀਰਾਂ)

ਇਮਪਲਾ ਪਲੈਟੀਨਮ ਹੋਲਡਿੰਗਜ਼ (ਇਮਪਲਾਂਟ) ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕੋ ਮੂਲਰ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਉਨ੍ਹਾਂ ਦੀ ਕੰਪਨੀ ਦੇ ਇਤਿਹਾਸ ਵਿਚ ਸਭ ਤੋਂ ਭਿਆਨਕ ਦਿਨ ਸੀ। ਉਨ੍ਹਾਂ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਖਣੀ ਅਫਰੀਕਾ ਪਲੈਟੀਨਮ ਦਾ ਸਭ ਤੋਂ ਵੱਡਾ ਉਤਪਾਦਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News