ਬਲੋਚਿਸਤਾਨ ’ਚ 11 ਅੱਤਵਾਦੀ ਢੇਰ

Thursday, Sep 10, 2026 - 03:28 PM (IST)

ਬਲੋਚਿਸਤਾਨ ’ਚ 11 ਅੱਤਵਾਦੀ ਢੇਰ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਸੁਰੱਖਿਆ ਫੋਰਸਾਂ ਨੇ 2 ਵੱਖ-ਵੱਖ ਮੁਹਿੰਮਾਂ ’ਚ 11 ਅੱਤਵਾਦੀਆਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਦੀ ਮੀਡੀਆ ਇਕਾਈ ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼’ (ਆਈ. ਐੱਸ. ਪੀ. ਆਰ.) ਅਨੁਸਾਰ, ਸੂਬੇ ਦੇ ਖਾਰਾਨ ਅਤੇ ਵਾਸ਼ੁਕ ਜ਼ਿਲਿਆਂ ’ਚ 6 ਅਤੇ 7 ਸਤੰਬਰ ਨੂੰ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਆਪ੍ਰੇਸ਼ਨ ਚਲਾਏ ਗਏ। ਆਈ. ਐੱਸ. ਪੀ. ਆਰ. ਨੇ ਦੱਸਿਆ ਕਿ 6 ਸਤੰਬਰ ਨੂੰ ਖਾਰਾਨ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਸੜਕ ’ਤੇ ਰੋਕਾਂ ਲਾਉਣ ਅਤੇ ਆਵਾਜਾਈ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਹੇ ਅੱਤਵਾਦੀਆਂ ਨੂੰ ਰੋਕ ਦਿੱਤਾ।

ਇਸ ਦੌਰਾਨ ਹੋਏ ਮੁਕਾਬਲੇ ਵਿਚ 8 ਅੱਤਵਾਦੀ ਮਾਰੇ ਗਏ। ਫੌਜ ਨੇ ਕਿਹਾ ਕਿ 7 ਸਤੰਬਰ ਨੂੰ ਵਾਸ਼ੁਕ ਜ਼ਿਲੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਦੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਗੋਲੀਬਾਰੀ ’ਚ 3 ਅੱਤਵਾਦੀ ਮਾਰੇ ਗਏ, ਜਦਕਿ ਸੁਰੱਖਿਆ ਫੋਰਸਾਂ ਨੇ 2.9 ਟਨ ਅਜਿਹਾ ਸਾਮਾਨ ਬਰਾਮਦ ਕੀਤਾ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਆਈ. ਈ. ਡੀ. ਬਣਾਉਣ ’ਚ ਕੀਤੀ ਜਾ ਰਹੀ ਸੀ।


author

cherry

Content Editor

Related News