ਅਫ਼ਗਾਨਿਸਤਾਨ ''ਚ ਆਮ ਨਾਗਰਿਕਾਂ ''ਤੇ ਪਾਕਿਸਤਾਨੀ ਹਮਲੇ ''ਯੁੱਧ ਅਪਰਾਧ''  : ਬੇਨੇਟ

Tuesday, Oct 13, 2026 - 02:10 PM (IST)

ਅਫ਼ਗਾਨਿਸਤਾਨ ''ਚ ਆਮ ਨਾਗਰਿਕਾਂ ''ਤੇ ਪਾਕਿਸਤਾਨੀ ਹਮਲੇ ''ਯੁੱਧ ਅਪਰਾਧ''  : ਬੇਨੇਟ

ਇੰਟਰਨੈਸ਼ਨਲ ਡੈਸਕ:  ਅਫ਼ਗਾਨਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਸੰਯੁਕਤ ਰਾਸ਼ਟਰ (UN) ਦੇ ਵਿਸ਼ੇਸ਼ ਰਿਪੋਰਟਰ ਰਿਚਰਡ ਬੈਨੇਟ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਦੁਆਰਾ ਅਫ਼ਗਾਨਿਸਤਾਨ ਦੇ ਆਮ ਨਾਗਰਿਕਾਂ 'ਤੇ ਕੀਤੇ ਗਏ ਹਮਲੇ 'ਯੁੱਧ ਅਪਰਾਧ'  ਦੇ ਘੇਰੇ ਵਿੱਚ ਆ ਸਕਦੇ ਹਨ। ਬੈਨੇਟ ਨੇ ਬੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ ਫੌਜੀ ਹਮਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਦੀਆਂ ਹੋਈਆਂ ਮੌਤਾਂ ਅਤੇ ਕਾਬੁਲ ਸਥਿਤ ਇੱਕ ਨਸ਼ਾ ਛੁਡਾਊ ਕੇਂਦਰ 'ਤੇ ਹੋਈ ਬੰਬਾਰੀ ਦਾ ਹਵਾਲਾ ਦਿੰਦਿਆਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ਼ ਅਤੇ ਜਵਾਬਦੇਹੀ ਦੀ ਮੰਗ ਕੀਤੀ ਹੈ।


ਰਿਚਰਡ ਬੈਨੇਟ ਅਨੁਸਾਰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਅਜੇ ਤੱਕ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਕੋਈ ਖਾਸ ਤੰਤਰ ਸਥਾਪਤ ਨਹੀਂ ਕੀਤਾ ਹੈ, ਪਰ ਇੱਕ ਸਾਲ ਪਹਿਲਾਂ ਬਣਾਇਆ ਗਿਆ ਸੁਤੰਤਰ ਜਾਂਚ ਤੰਤਰ ਇਨ੍ਹਾਂ ਹਮਲਿਆਂ ਦੀ ਜਾਂਚ ਕਰ ਸਕਦਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ICC) ਨੂੰ ਵੀ ਇਨ੍ਹਾਂ ਹਮਲਿਆਂ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਪਾਕਿਸਤਾਨ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ ਕੀਤੀ ਹੈ। ਰਿਪੋਰਟ ਅਨੁਸਾਰ ਕਾਬੁਲ ਸਥਿਤ 'ਓਮਿਦ ਕੈਂਪ' (ਨਸ਼ਾ ਛੁਡਾਊ ਹਸਪਤਾਲ) 'ਤੇ ਪਾਕਿਸਤਾਨੀ ਫੌਜ ਦੇ ਹਵਾਈ ਹਮਲੇ ਤੋਂ ਬਾਅਦ ਅੱਗ ਲੱਗ ਗਈ ਸੀ, ਜਿਸ ਵਿੱਚ ਕਈ ਨਿਰਦੋਸ਼ ਮਾਰੇ ਗਏ ਸਨ। ਇਸ ਹਮਲੇ ਵਿੱਚ ਮਾਰੇ ਗਏ 24 ਸਾਲਾ ਨੌਜਵਾਨ ਦੇ 54 ਸਾਲਾ ਪਿਤਾ ਇਮਾਮ ਜਾਨ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਹਮਲੇ ਤੋਂ ਮਾਤਰ 12 ਘੰਟੇ ਪਹਿਲਾਂ ਹੀ ਉੱਥੇ ਦਾਖਲ ਕਰਵਾਇਆ ਗਿਆ ਸੀ। ਇਮਾਮ ਜਾਨ ਅਤੇ ਹੋਰ ਪੀੜਤ ਪਰਿਵਾਰਾਂ ਨੇ ਵਿਸ਼ਵ ਭਾਈਚਾਰੇ ਤੋਂ ਪਾਕਿਸਤਾਨ ਵਿਰੁੱਧ ਅਦਾਲਤੀ ਕਾਰਵਾਈ ਕਰਨ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਵੱਡੀ ਖ਼ਬਰ : ਲਹਿੰਦੇ ਪੰਜਾਬ 'ਚ ਲੀਹ ਤੋਂ ਲੱਥੀ ਪੈਸੇਂਜਰ ਟਰੇਨ,  5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ (UNAMA) ਦੁਆਰਾ 1 ਅਕਤੂਬਰ 2026  ਨੂੰ ਜਾਰੀ ਰਿਪੋਰਟ ਅਨੁਸਾਰ, 1 ਜਨਵਰੀ 2026 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਦੇ ਸਰਹੱਦ ਪਾਰ ਹਮਲਿਆਂ ਵਿੱਚ ਅਫ਼ਗਾਨਿਸਤਾਨ ਦੇ 1,100 ਤੋਂ ਵੱਧ ਆਮ ਨਾਗਰਿਕ ਮਾਰੇ ਜਾਂ ਜ਼ਖਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ 1 ਜਨਵਰੀ 2023 ਤੋਂ 31 ਦਸੰਬਰ 2025 ਦੇ ਵਿਚਕਾਰ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਗੋਲੀਬਾਰੀ ਅਤੇ ਹਵਾਈ ਹਮਲਿਆਂ ਵਿੱਚ 159 ਬੱਚੇ ਮਾਰੇ ਜਾਂ ਜ਼ਖਮੀ ਹੋਏ ਸਨ। ਸਿਆਸੀ ਵਿਸ਼ਲੇਸ਼ਕ ਇਦਰੀਸ ਮੁਹੰਮਦੀ ਜ਼ਜ਼ਈ ਨੇ ਕਿਹਾ ਕਿ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੂੰ ਪਾਕਿਸਤਾਨ 'ਤੇ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ ਅਤੇ ਅਫ਼ਗਾਨ ਪੀੜਤਾਂ ਲਈ ਮੁਆਵਜ਼ਾ ਦਿਵਾਉਣਾ ਚਾਹਿਦਾ ਹੈ। ਕਾਨੂੰਨੀ ਮਾਹਰ ਮੁਹੰਮਦ ਆਸਿਫ਼ ਫ਼ਕੀਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਰੋਮ ਵਿਧਾਨ ਦੀ ਧਾਰਾ 8 ਅਨੁਸਾਰ ਆਮ ਨਾਗਰਿਕਾਂ, ਔਰਤਾਂ, ਬੱਚਿਆਂ ਅਤੇ ਹਸਪਤਾਲਾਂ ਨੂੰ ਨਿਸ਼ਾਨਾ ਬਣਾਉਣਾ ਸਪੱਸ਼ਟ ਤੌਰ 'ਤੇ 'ਯੁੱਧ ਅਪਰਾਧ' ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News