ਖੁਜ਼ਦਾਰ ''ਚ 24 ਘੰਟਿਆਂ ''ਚ ਮਿਲੀਆਂ 2 ਲਾਸ਼ਾਂ, ਇਲਾਕੇ ''ਚ ਸਹਿਮ ਦਾ ਮਾਹੌਲ

Saturday, Oct 10, 2026 - 05:00 PM (IST)

ਖੁਜ਼ਦਾਰ ''ਚ 24 ਘੰਟਿਆਂ ''ਚ ਮਿਲੀਆਂ 2 ਲਾਸ਼ਾਂ, ਇਲਾਕੇ ''ਚ ਸਹਿਮ ਦਾ ਮਾਹੌਲ

ਇੰਟਰਨੈਸ਼ਨਲ ਡੈਸਕ- ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚੋਂ 24 ਘੰਟਿਆਂ ਦੇ ਅੰਦਰ 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਸਹਿਮ ਅਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ, ਇੱਕ ਵਿਅਕਤੀ ਦੀ ਲਾਸ਼ 'ਗੋਰੂ ਕਰਾਸ' ਤੋਂ ਬਰਾਮਦ ਕੀਤੀ ਗਈ, ਜਦਕਿ ਦੂਜੀ ਲਾਸ਼ ਫਿਰੋਜ਼ਾਬਾਦ ਵਿੱਚ 'ਅਨਾਰੀ ਦਰਿਆ' ਵਿੱਚੋਂ ਮਿਲੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਪੋਸਟਮਾਰਟਮ ਤੇ ਸ਼ਨਾਖਤ ਲਈ ਨੇੜਲੇ ਹਸਪਤਾਲ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
 


author

cherry

Content Editor

Related News