ਜ਼ਮੀਨ ਖਿਸਕਣ ਕਾਰਨ ਮਿੰਨੀ ਬੱਸ ''ਚ ਸਵਾਰ 11 ਲੋਕਾਂ ਦੀ ਮੌਤ, 4 ਗੰਭੀਰ ਜ਼ਖਮੀ
Sunday, Jul 14, 2024 - 01:42 AM (IST)
ਹਨੋਈ : ਵੀਅਤਨਾਮ ਦੇ ਉੱਤਰੀ ਸੂਬੇ ਹਾ ਗਿਯਾਂਗ ਵਿਚ ਸ਼ਨੀਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਦੱਬਣ ਨਾਲ ਇਕ ਮਿੰਨੀ ਬੱਸ ਵਿਚ ਸਵਾਰ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਜਾਣਕਾਰੀ ਵੀਅਤਨਾਮ ਨਿਊਜ਼ ਏਜੰਸੀ ਦੇ ਤਾਜ਼ਾ ਅਪਡੇਟ ਵਿਚ ਦਿੱਤੀ ਗਈ ਹੈ। ਜਦੋਂ ਬਾਕ ਮੇ ਜ਼ਿਲ੍ਹੇ ਵਿਚ ਇਕ ਸੜਕ 'ਤੇ ਜ਼ਮੀਨ ਖਿਸਕਣ ਕਾਰਨ ਵਾਹਨ ਫਸ ਗਿਆ ਤਾਂ ਸਾਰੇ ਯਾਤਰੀ ਮਦਦ ਲੈਣ ਲਈ ਬਾਹਰ ਆ ਗਏ।
ਇਹ ਵੀ ਪੜ੍ਹੋ : ਕਾਂਗੜਾ 'ਚ ਲੱਗੇ ਭੂਚਾਲ ਦੇ ਝਟਕੇ, 17 ਜੁਲਾਈ ਤੋਂ ਹੋਵੇਗੀ ਭਾਰੀ ਬਾਰਿਸ਼
ਦੱਸਿਆ ਜਾ ਰਿਹਾ ਹੈ ਕਿ ਮਿੰਨੀ ਬੱਸ 'ਚ ਕਰੀਬ 16 ਲੋਕ ਸਵਾਰ ਸਨ, ਇਸ ਦੌਰਾਨ ਉਪਰੋਂ ਹਜ਼ਾਰਾਂ ਕਿਊਬਿਕ ਮੀਟਰ ਮਿੱਟੀ ਸੜਕ 'ਤੇ ਆ ਗਈ, ਜਿਸ ਕਾਰਨ ਸਾਰੇ ਲੋਕ ਦੱਬ ਗਏ। ਨੈਸ਼ਨਲ ਹਾਈਡ੍ਰੋਮੀਟੋਰੌਲੋਜੀਕਲ ਫੋਰਕਾਸਟਿੰਗ ਸੈਂਟਰ ਦੇ ਅਨੁਸਾਰ, ਜਿਸ ਖੇਤਰ ਵਿਚ ਇਹ ਹਾਦਸਾ ਹੋਇਆ, ਉਸ ਖੇਤਰ ਵਿਚ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਸ਼ਨੀਵਾਰ ਸਵੇਰੇ 7 ਵਜੇ ਤੱਕ 280-290 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e