ਰਵਾਂਡਾ ''ਚ ਕਿਸ਼ਤੀ ਹਾਦਸੇ ''ਚ 11 ਲੋਕਾਂ ਦੀ ਮੌਤ, ਚਾਰ ਲਾਪਤਾ

Saturday, Jan 27, 2024 - 08:57 PM (IST)

ਰਵਾਂਡਾ ''ਚ ਕਿਸ਼ਤੀ ਹਾਦਸੇ ''ਚ 11 ਲੋਕਾਂ ਦੀ ਮੌਤ, ਚਾਰ ਲਾਪਤਾ

ਕਿਗਾਲੀ — ਪੂਰਬੀ ਰਵਾਂਡਾ 'ਚ ਇਕ ਨਦੀ 'ਚ ਕਿਸ਼ਤੀ ਪਲਟਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਹੋਰ ਲਾਪਤਾ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ - ਨਵਜੋਤ ਸਿੱਧੂ ਦੇ ਕਰੀਬੀ ਮਹੇਸ਼ ਇੰਦਰ ਤੇ ਧਰਮਪਾਲ 'ਤੇ ਕਾਂਗਰਸ ਦੀ ਵੱਡੀ ਕਾਰਵਾਈ, ਕੀਤਾ ਪਾਰਟੀ 'ਚੋਂ ਬਾਹਰ

ਇਹ ਹਾਦਸਾ ਰਵਾਮਾਗਾਨਾ ਜ਼ਿਲ੍ਹੇ 'ਚ ਮੁਗੇਸੇਰਾ ਨਦੀ 'ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰਿਆ। ਸਥਾਨਕ ਅਧਿਕਾਰੀਆਂ ਮੁਤਾਬਕ ਕਿਸ਼ਤੀ ਮੁੱਖ ਤੌਰ 'ਤੇ ਉਨ੍ਹਾਂ ਕਿਸਾਨਾਂ ਨੂੰ ਲੈ ਕੇ ਜਾ ਰਹੀ ਸੀ ਜੋ ਨਗੋਮਾ ਜ਼ਿਲ੍ਹੇ ਦੇ ਰੁਕੰਬਰੀ ਸੈਕਟਰ 'ਚ ਆਪਣੀ ਉਪਜ ਦੀ ਵਾਢੀ ਕਰਕੇ ਰਵਾਮਾਗਾਨਾ ਜ਼ਿਲ੍ਹੇ ਪਰਤ ਰਹੇ ਸਨ। ਇਸ ਦੌਰਾਨ ਤੇਜ਼ ਹਵਾ ਕਾਰਨ ਕਿਸ਼ਤੀ ਪਲਟ ਗਈ।

ਇਹ ਵੀ ਪੜ੍ਹੋ - ਉੱਤਰਾਖੰਡ ਦੇ ਮਦਰੱਸੇ 'ਚ ਪੜ੍ਹਾਈ ਜਾਵੇਗੀ ਸ਼੍ਰੀ ਰਾਮ ਦੀ ਕਥਾ

ਜ਼ਿਲ੍ਹੇ ਦੇ ਮੇਅਰ ਰਾਦਜਾਬ ਮੋਬੋਨਯੁਮੂਵੁਨੀ ਨੇ ਪੱਤਰਕਾਰਾਂ ਨੂੰ ਦੱਸਿਆ, "ਕਿਸ਼ਤੀ 'ਚ 46 ਯਾਤਰੀ ਸਵਾਰ ਸਨ।" ਸ਼ਨੀਵਾਰ ਸਵੇਰ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ 31 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਚਾਰ ਹੋਰ ਲੋਕਾਂ ਦੀ ਭਾਲ ਜਾਰੀ ਹੈ।

'ਜਗਬਾਣੀਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Inder Prajapati

Content Editor

Related News