ਬਲੋਚਿਸਤਾਨ ''ਚ ਆਤਮਘਾਤੀ ਬੰਬ ਧਮਾਕਾ,ਮਾਰੇ ਗਏ  11 ਪਾਕਿਸਤਾਨੀ ਫੌਜੀ, ਦਰਜਨਾਂ ਜ਼ਖਮੀ

Monday, Jan 06, 2025 - 04:09 PM (IST)

ਬਲੋਚਿਸਤਾਨ ''ਚ ਆਤਮਘਾਤੀ ਬੰਬ ਧਮਾਕਾ,ਮਾਰੇ ਗਏ  11 ਪਾਕਿਸਤਾਨੀ ਫੌਜੀ, ਦਰਜਨਾਂ ਜ਼ਖਮੀ

ਤੁਰਬਤ (ਏਜੰਸੀ)- ਬਲੋਚਿਸਤਾਨ ਦੇ ਤਰਬਤ ਵਿੱਚ ਫੌਜੀਆਂ ਨੂੰ ਲਿਜਾ ਰਹੀ ਇੱਕ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿਚ ਘੱਟੋ-ਘੱਟ 11 ਪਾਕਿਸਤਾਨ ਦੀ ਅਰਧ ਸੈਨਿਕ ਫਰੰਟੀਅਰ ਕੋਰ (ਐੱਫ.ਸੀ.) ਦੇ ਜਵਾਨ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਕਾਫ਼ਲੇ ਵਿੱਚ 7 ਬੱਸਾਂ ਅਤੇ 6 ਐਸਕਾਰਟ ਵਾਹਨ ਸ਼ਾਮਲ ਸਨ। ਬਲੋਚਿਸਤਾਨ ਪੋਸਟ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਨਿਸ਼ਾਨਾ ਬਣਾਈ ਗਈ ਬੱਸ ਵਿੱਚ 53 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਐੱਫ.ਸੀ. ਦੇ ਕਰਮਚਾਰੀ ਸਨ ਅਤੇ ਐੱਫ.ਸੀ. ਦੇ 2 ਵਾਹਨ ਵੀ ਨੁਕਸਾਨੇ ਗਏ। 

ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਦੇ ਦੋਸ਼ 'ਚ 5 ਭਾਰਤੀ ਨੌਜਵਾਨ ਗ੍ਰਿਫਤਾਰ

ਬਲੋਚਿਸਤਾਨ ਪੋਸਟ ਅਨੁਸਾਰ, ਹਮਲੇ ਦੇ ਨਤੀਜੇ ਵਜੋਂ 11 ਮੌਤਾਂ ਹੋਈਆਂ ਅਤੇ 48 ਗੰਭੀਰ ਜ਼ਖ਼ਮੀ ਹੋ ਗਏ। ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.), ਇੱਕ ਹਥਿਆਰਬੰਦ "ਸੁਤੰਤਰਤਾ ਸਮਰਥਕ" ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀ.ਐੱਲ.ਏ. ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, "ਬਲੋਚ ਲਿਬਰੇਸ਼ਨ ਆਰਮੀ ਦੇ ਮਜੀਦ ਬ੍ਰਿਗੇਡ ਫਿਰਦਾਈ (ਆਤਮਘਾਤੀ ਹਮਲਾਵਰ) ਨੇ ਅੱਜ ਤੁਰਬਤ ਵਿੱਚ ਕਾਬਜ਼ ਪਾਕਿਸਤਾਨੀ ਫੌਜ ਦੇ ਕਾਫਲੇ 'ਤੇ ਆਤਮਘਾਤੀ ਹਮਲਾ ਕੀਤਾ। ਇਸ ਹਮਲੇ ਵਿੱਚ ਫੌਜ ਦੇ ਕਈ ਜਵਾਨ ਮਾਰੇ ਗਏ। ਸਾਡਾ ਸਮੂਹ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦਾ ਹੈ।"

ਇਹ ਵੀ ਪੜ੍ਹੋ: ਬਾਰ 'ਚ ਦਾਖਲ ਹੋਏ ਹਥਿਆਰਬੰਦ ਵਿਅਕਤੀ, 5 ਲੋਕਾਂ ਨੂੰ ਗੋਲੀਆਂ ਨਾਲ ਭੁੰਨ੍ਹਿਆ

ਧਮਾਕੇ ਤੋਂ ਬਾਅਦ ਸੁਰੱਖਿਆ ਬਲ ਅਤੇ ਪੁਲਸ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਅਤੇ ਇਲਾਕੇ ਨੂੰ ਘੇਰ ਲਿਆ। ਬਚਾਅ ਟੀਮ ਨੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਸਥਾਨਕ ਹਸਪਤਾਲਾਂ 'ਚ ਭੇਜ ਦਿੱਤਾ ਹੈ। ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਪੀੜਤਾਂ ਲਈ ਪ੍ਰਾਰਥਨਾ ਕੀਤੀ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।

ਇਹ ਵੀ ਪੜ੍ਹੋ: ਲੱਕੜ ਦੀ ਬਣੀ ਇਮਾਰਤ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 8 ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News