ਇੰਡੋਨੇਸ਼ੀਆ ’ਚ ਨਦੀ ਦੀ ਸਫ਼ਾਈ ਮੁਹਿੰਮ ’ਤੇ ਗਏ 11 ਬੱਚੇ ਡੁੱਬੇ, 10 ਨੂੰ ਬਚਾਇਆ ਗਿਆ

Saturday, Oct 16, 2021 - 03:34 PM (IST)

ਇੰਡੋਨੇਸ਼ੀਆ ’ਚ ਨਦੀ ਦੀ ਸਫ਼ਾਈ ਮੁਹਿੰਮ ’ਤੇ ਗਏ 11 ਬੱਚੇ ਡੁੱਬੇ, 10 ਨੂੰ ਬਚਾਇਆ ਗਿਆ

ਜਕਾਰਤਾ (ਭਾਸ਼ਾ) : ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿਚ ਨਦੀ ਦੀ ਸਫ਼ਾਈ ਮੁਹਿੰਮ ’ਤੇ ਗਏ ਇਕ ਸਕੂਲ ਦੇ 11 ਵਿਦਿਆਰਥੀ ਡੁੱਬ ਗਏ ਅਤੇ 10 ਹੋਰ ਨੂੰ ਬਚਾਅ ਲਿਆ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਕ ਇਸਲਾਮਿਕ ਜੂਨੀਅਰ ਹਾਈ ਸਕੂਲ ਦੇ 150 ਵਿਦਿਆਰਥੀ ਸ਼ੁੱਕਰਵਾਰਨੂੰ ਸਿਲੀਯੂਰ ਨਦੀ ਦੇ ਤੱਟ ’ਤੇ ਸਫ਼ਾਈ ਮੁਹਿੰਮ ਵਿਚ ਹਿੱਸਾ ਲੈ ਰਹੇ ਸਨ, ਉਦੋਂ ਇਨ੍ਹਾਂ ਵਿਚੋਂ 21 ਵਿਦਿਆਰਥੀ ਤਿਲਕ ਕੇ ਨਦੀ ਵਿਚ ਡਿੱਗ ਗਏ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਬੇਲਗਾਮ ਮਹਿੰਗਾਈ, ਡੀਜ਼ਲ 134 ਤੇ ਪੈਟਰੋਲ ਹੋਇਆ 137 ਰੁਪਏ ਤੋਂ ਪਾਰ

ਬੰਡੁੰਗ ਤਲਾਸ਼ ਅਤੇ ਬਚਾਅ ਦਫ਼ਤਰ ਦੇ ਮੁਖੀ ਡੇਡੇਨ ਰਿਡਵਾਨਸਯਾਹ ਨੇ ਦੱਸਿਆ, ‘ਮੌਸਮ ਠੀਕ ਸੀ ਅਤੇ ਅਚਾਨਕ ਹੜ੍ਹ ਦਾ ਕੋਈ ਖ਼ਦਸ਼ਾ ਨਹੀਂ ਸੀ। ਜੋ ਬੱਚੇ ਡੁੱਬੇ ਉਨ੍ਹਾਂ ਨੇ ਇਕ ਦੂਜੇ ਦਾ ਹੱਥ ਫੜਿਆ ਸੀ। ਉਨ੍ਹਾਂ ਵਿਚੋਂ ਇਕ ਬੱਚੇ ਦਾ ਪੈਰਾ ਤਿਲਕ ਗਿਆ, ਜਿਸ ਨਾਲ ਹੋਰ ਵੀ ਨਦੀ ਵਿਚ ਤਿਲਕ ਗਏ।’ ਨੇੜੇ ਦੇ ਨਿਵਾਸੀਆਂ ਅਤੇ ਬਚਾਅ ਦਲ ਨੇ 10 ਵਿਦਿਆਰਥੀਆਂ ਨੂੰ ਬਚਾਅ ਲਿਆ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਬਚਾਅ ਦਲ ਨੇ ਵਿਦਿਆਰਥੀਆਂ ਨੂੰ ਬਚਾਉਣ ਲਈ ਵੱਡੀਆਂ ਕਿਸ਼ਤੀਆਂ ਦਾ ਇਸਤੇਮਾਲ ਕੀਤਾ ਅਤੇ ਸ਼ੁੱਕਰਵਾਰ ਰਾਤ ਨੂੰ ਮੁਹਿੰਮ ਖ਼ਤਮ ਹੋਣ ਤੱਕ ਨਦੀ ਵਿਚ ਡੁੱਬੇ ਸਾਰੇ ਵਿਦਿਆਰਥਂਆਂ ਦਾ ਪਤਾ ਲਗਾ ਲਿਆ ਗਿਆ।

ਇਹ ਵੀ ਪੜ੍ਹੋ : ਕੈਨੇਡਾ ਦੀ ਨਵੀਂ ਕੈਬਨਿਟ 26 ਅਕਤੂਬਰ ਨੂੰ ਚੁੱਕੇਗੀ ਸਹੁੰ! ਭਾਰਤੀ ਮੂਲ ਦੀ ਅਨੀਤਾ ਬਣ ਸਕਦੀ ਹੈ ਰੱਖਿਆ ਮੰਤਰੀ


author

cherry

Content Editor

Related News