100 ਸਾਲ ਦੇ ਬਜ਼ੁਰਗ ਨੇ ਬਣਾਇਆ ਅਨੋਖਾ 'ਰਿਕਾਰਡ', ਇਕੋ ਕੰਪਨੀ 'ਚ 84 ਸਾਲ ਤੋਂ ਕਰ ਰਹੇ ਹਨ ਕੰਮ
Wednesday, May 04, 2022 - 01:01 PM (IST)
ਬ੍ਰਾਸੀਲੀਆ (ਬਿਊਰੋ): ਤੁਸੀਂ ਇੱਕ ਕੰਪਨੀ ਵਿੱਚ ਕਿੰਨੇ ਦਿਨ ਕੰਮ ਕਰ ਸਕਦੇ ਹੋ। ਪੰਜ ਸਾਲ, 10 ਸਾਲ ਜਾਂ ਇਸ ਤੋਂ ਵੀ ਜ਼ਿਆਦਾ। ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਨੌਕਰੀਆਂ ਬਦਲ ਰਹੀ ਹੈ, ਉੱਥੇ ਹੀ 100 ਸਾਲ ਦੇ ਇੱਕ ਬਜ਼ੁਰਗ ਨੇ ਦੁਨੀਆ ਵਿੱਚ ਸਭ ਤੋਂ ਵੱਧ ਸਮਾਂ ਇੱਕੋ ਕੰਪਨੀ ਵਿੱਚ ਕੰਮ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਬ੍ਰਾਜ਼ੀਲ ਦੇ ਵਾਲਟਰ ਆਰਥਮੈਨ ਨੇ 84 ਸਾਲ ਇਕੋ ਕੰਪਨੀ 'ਚ ਕੰਮ ਕਰਨ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਂ ਦਰਜ ਕਰਵਾਇਆ।
ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ ਓਰਥਮੈਨ ਦਾ ਜਨਮ 19 ਅਪ੍ਰੈਲ, 1922 ਨੂੰ ਬ੍ਰਾਜ਼ੀਲ ਦੇ ਇੱਕ ਛੋਟੇ ਜਿਹੇ ਕਸਬੇ ਬਰਸਕ ਵਿੱਚ ਹੋਇਆ ਸੀ। ਵਾਲਟਰ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਹੁਸ਼ਿਆਰ ਹਨ। ਉਹਨਾਂ ਦੀ ਦਿਮਾਗੀ ਸ਼ਕਤੀ ਬਹੁਤ ਤਿੱਖੀ ਹੈ ਅਤੇ ਉਹ ਕਿਸੇ ਵੀ ਕੰਮ ਨੂੰ ਬਹੁਤ ਧਿਆਨ ਨਾਲ ਕਰਦੇ ਹਨ। 15 ਸਾਲ ਦੀ ਉਮਰ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- UAE 'ਚ ਤਿੰਨ ਭਾਰਤੀਆਂ ਦੀ ਚਮਕੀ ਕਿਸਮਤ, 25 ਸਾਲ ਤੋਂ ਟਰੱਕ ਚਲਾਉਣ ਵਾਲਾ ਮੁਜੀਬ ਬਣਿਆ 'ਕਰੋੜਪਤੀ'
1938 ਤੋਂ ਕਰ ਰਹੇ ਹਨ ਕੰਮ
17 ਜਨਵਰੀ, 1938 ਨੂੰ ਉਹਨਾਂ ਨੂੰ ਟੈਕਸਟਾਈਲ ਕੰਪਨੀ ਇੰਡਸਟਰੀਜ਼ ਰੇਨੋਕਸ ਦੁਆਰਾ ਨਿਯੁਕਤ ਕੀਤਾ ਗਿਆ। ਹੁਣ ਇਸ ਕੰਪਨੀ ਨੂੰ ਰੇਨੋਕਸ ਵਿਊ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਲਦੀ ਹੀ ਉਹਨਾਂ ਨੂੰ ਤਰੱਕੀ ਦਿੱਤੀ ਗਈ ਅਤੇ ਉਹ ਇੱਕ ਸੇਲਜ਼ ਮੈਨੇਜਰ ਬਣ ਗਏ। ਉਦੋਂ ਤੋਂ ਉਹ ਕੰਪਨੀ ਵਿੱਚ ਸੇਲਜ਼ ਮੈਨੇਜਰ ਹਨ। ਪਿਛਲੇ 84 ਸਾਲਾਂ ਤੋਂ ਉਹ ਉਸ ਕੰਪਨੀ ਵਿੱਚ ਕੰਮ ਕਰ ਰਹੇ ਹਨ ਜੋ ਕਿਸੇ ਕੰਪਨੀ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਕੰਮ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਹੈ।
ਪਿਛਲੇ ਹਫ਼ਤੇ ਮਨਾਇਆ 100ਵਾਂ ਜਨਮਦਿਨ
ਵਾਲਟਰ ਨੇ ਦੱਸਿਆ ਕਿ ਇਹ ਉਹਨਾਂ ਲਈ ਮਾਣ ਵਾਲਾ ਪਲ ਸੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਵਰਤਮਾਨ ਬਾਰੇ ਸੋਚਿਆ ਹੈ, ਇਸੇ ਲਈ ਮੈਂ ਇਤਿਹਾਸ ਰਚਿਆ ਹੈ। ਵਾਲਟਰ ਕਹਿੰਦੇ ਹਨ ਕਿ ਮੈਂ ਕੱਲ੍ਹ ਨੂੰ ਬਹੁਤ ਜ਼ਿਆਦਾ ਸੋਚਣ ਅਤੇ ਯੋਜਨਾ ਬਣਾਉਣ 'ਤੇ ਨਹੀਂ ਜਾਂਦਾ। ਮੈਂ ਸਿਰਫ਼ ਇਹੀ ਸੋਚ ਸਕਦਾ ਹਾਂ ਕਿ ਕੱਲ੍ਹ ਇੱਕ ਨਵਾਂ ਦਿਨ ਹੋਵੇਗਾ ਜਿਸ ਵਿੱਚ ਮੈਂ ਉੱਠਾਂਗਾ, ਕਸਰਤ ਕਰਾਂਗਾ ਅਤੇ ਕੰਮ 'ਤੇ ਜਾਵਾਂਗਾ। ਤੁਹਾਨੂੰ ਵਰਤਮਾਨ ਵਿੱਚ ਵਿਅਸਤ ਹੋਣਾ ਚਾਹੀਦਾ ਹੈ ਨਾ ਕਿ ਅਤੀਤ ਅਤੇ ਭਵਿੱਖ ਵਿੱਚ।' ਪਿਛਲੇ ਹਫ਼ਤੇ ਉਹਨਾਂ ਨੇ ਆਪਣੇ ਦੋਸਤਾਂ, ਪਰਿਵਾਰ ਅਤੇ ਸਹਿਯੋਗੀਆਂ ਨਾਲ ਆਪਣਾ 100ਵਾਂ ਜਨਮ ਦਿਨ ਮਨਾਇਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।