100 ਸਾਲ ਦੇ ਲਾੜਾ ਨੇ 102 ਸਾਲ ਦੀ ਲਾੜੀ ਨਾਲ ਰਚਾਇਆ ਵਿਆਹ
Saturday, Jul 06, 2019 - 09:47 PM (IST)

ਵਾਸ਼ਿੰਗਟਨ - ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ। ਤੁਹਾਡੀ ਦਿਲ ਪਿਆਰ ਲਈ ਕਿਸੇ ਵੀ ਉਮਰ 'ਚ ਧੜਕ ਸਕਦਾ ਹੈ। ਅਮਰੀਕਾ 'ਚ ਇਸ਼ਕ ਦੀ ਨਵੀਂ ਇਬਾਰਤ ਲਿੱਖਣ ਵਾਲੀ ਦਾਸਤਾਨ ਸਾਹਮਣੇ ਆਈ ਹੈ। ਅਮਰੀਕਾ ਦੇ ਓਹੀਓ 'ਚ ਇਕ ਅਜਿਹਾ ਹੀ ਪ੍ਰੇਮੀ ਜੋੜਾ ਹੈ ਜਿਸ ਨੇ ਬੁਢਾਪੇ 'ਚ ਵਿਆਹ ਕਰਾਇਆ ਹੈ। ਇਨ੍ਹਾਂ ਦੀ ਉਮਰ ਜਾਣ ਕੇ ਤੁਸੀਂ ਇਕ ਵਾਰ ਹੈਰਾਨ ਜ਼ਰੂਰ ਹੋਵੋਗੇ। 100 ਸਾਲ ਦੇ ਜਾਨ ਨੇ 102 ਸਾਲ ਦੀ ਫੀਲਿਸ ਨੂੰ ਇਕ ਸਾਲ ਡੇਟ ਕਰਨ ਤੋਂ ਉਸ ਨਾਲ ਵਿਆਹ ਰਚਾਇਆ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਦੋਹਾਂ ਦੀ ਮੁਲਾਕਾਤ ਇਕ ਪ੍ਰੋਗਰਾਮ ਦੌਰਾਨ ਹੋਈ। ਦੋਸਤੀ ਕਦੋਂ ਪਿਆਰ 'ਚ ਬਦਲ ਗਈ ਪਤਾ ਹੀ ਨਹੀਂ ਲੱਗਾ। ਅਜਿਹਾ ਨਹੀਂ ਕਿ ਉਹ ਇੰਨੇ ਸਾਲ ਤੋਂ ਬਿਨਾਂ ਵਿਆਹ ਦੇ ਰਹਿ ਰਹੇ ਸਨ। ਦੋਹਾਂ ਦਾ ਵਿਆਹ ਪਹਿਲਾਂ ਵੀ ਹੋ ਚੁੱਕਿਆ ਸੀ। ਦੋਵੇਂ ਆਪਣੇ-ਆਪਣੇ ਜੀਵਨਸਾਥੀ ਨੂੰ ਖੋਹ ਚੁੱਕੇ ਹਨ। ਜਾਨ ਦੂਜੇ ਵਿਸ਼ਵ ਯੁੱਧ ਦੀ ਜੰਗ ਲੜ ਚੁੱਕਿਆ ਹੈ। 10 ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ। ਉਥੇ ਫੀਲਿਸ ਦੇ ਪਤੀ ਦੀ ਮੌਤ 15 ਸਾਲ ਪਹਿਲਾਂ ਹੋ ਗਈ ਸੀ ਪਰ ਹੁਣ ਫੀਲਿਸ ਅਤੇ ਜਾਨ ਦਾ ਇਕੱਲਾਪਨ ਦੂਰ ਹੋ ਗਿਆ ਹੈ। ਦੋਵੇਂ ਇਕ ਦੂਜੇ ਦੇ ਸਾਥੀ ਬਣ ਗਏ ਹਨ। ਹਾਲਾਂਕਿ ਇਸ ਕਪਲ ਨੇ ਇਕ ਅਜੀਬੋ-ਗਰੀਬ ਫੈਸਲਾ ਲਿਆ ਹੈ। ਦੋਵੇਂ ਅਲਗ-ਅਲਗ ਅਪਾਰਟਮੈਂਟਾਂ 'ਚ ਰਹਿਣਗੇ ਪਰ ਉਹ ਖਾਣਾ ਇਕੱਠੇ ਬੈਠ ਕੇ ਖਾਣਗੇ।