ਪਾਕਿਸਤਾਨ ''ਚ 100 ਮਹਿਲਾ ਅੱਤਵਾਦੀ ਸਰਗਰਮ, ਇਨ੍ਹਾਂ ''ਚੋਂ ਕਈ ਨੇ ਸੀਰੀਆ ਤੇ ਯਮਨ ''ਚ ਲਈ ਟ੍ਰੇਨਿੰਗ

Tuesday, Dec 05, 2023 - 01:46 PM (IST)

ਇੰਟਰਨੈਸ਼ਨਲ ਡੈਸਕ— ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਫੈਲੀਆਂ ਅੱਤਵਾਦੀ ਘਟਨਾਵਾਂ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਇੱਥੇ 100 ਤੋਂ ਜ਼ਿਆਦਾ ਔਰਤਾਂ ਅੱਤਵਾਦ ਫੈਲਾਉਣ ਲਈ ਸਰਗਰਮ ਹਨ। ਇਹ ਸਭ ਕੁਝ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਅਫਗਾਨਿਸਤਾਨ ਵਿੱਚ ਕੱਟੜਪੰਥੀ ਤਾਲਿਬਾਨ ਸਰਕਾਰ ਦੇ ਆਉਣ ਤੋਂ ਬਾਅਦ ਤੇਜ਼ੀ ਆਈ ਹੈ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅੱਤਵਾਦ ਰੋਕੂ ਵਿਭਾਗ (ਸੀ. ਟੀ. ਡੀ.) ਨੇ ਅੱਤਵਾਦੀਆਂ ਅਤੇ ਅੱਤਵਾਦੀਆਂ ਦੀ ਮਦਦ ਕਰਨ ਵਾਲੀਆਂ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ 'ਚੋਂ ਕਈ ਮਹਿਲਾ ਅੱਤਵਾਦੀ ਉਹ ਹਨ ਜੋ ਮੱਧ-ਪੂਰਬੀ ਏਸ਼ੀਆ ਦੇ ਸੀਰੀਆ, ਯਮਨ ਅਤੇ ਇਰਾਕ 'ਚ ਟ੍ਰੇਨਿੰਗ ਲੈ ਕੇ ਵਾਪਸ ਪਰਤੀਆਂ ਹਨ। ਸੀ.ਡੀ.ਟੀ. ਸੂਚੀ ਵਿੱਚ ਸ਼ਾਮਲ 30 ਔਰਤਾਂ 'ਤੇ ਅੱਤਵਾਦੀ ਘਟਨਾਵਾਂ, 13 ਅਗਵਾ, 2 ਫਿਰੌਤੀ ਅਤੇ 3-3 'ਤੇ ਟਾਰਗੇਟ ਕਿਲਿੰਗ ਅਤੇ ਅੱਤਵਾਦੀ ਫੰਡਿੰਗ 'ਚ ਸ਼ਾਮਲ ਹੋਣ ਦਾ ਦੋਸ਼ ਹੈ।
ਇਨ੍ਹਾਂ ਵਿੱਚੋਂ ਕੁਝ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਸੀ.ਡੀ.ਟੀ. ਦਾ ਕਹਿਣਾ ਹੈ ਕਿ ਏਜੰਸੀਆਂ ਨੂੰ ਮਹਿਲਾ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਲੇਸ਼ਕ ਆਮਿਰ ਦਾ ਕਹਿਣਾ ਹੈ ਕਿ ਅੱਤਵਾਦੀ ਹੈਂਡਲਰਾਂ ਲਈ ਪਾਕਿਸਤਾਨ ਵਿੱਚ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਇਸੇ ਲਈ ਉਨ੍ਹਾਂ ਨੇ ਔਰਤਾਂ ਨੂੰ ਤਿਆਰ ਕੀਤਾ ਹੈ।
ਪੰਜਾਬ 'ਚ ਵੀ ਦੋ ਦਰਜਨ ਤੋਂ ਵੱਧ ਮਹਿਲਾ ਅੱਤਵਾਦੀ ਸਰਗਰਮ
ਵਿਸ਼ਲੇਸ਼ਕ ਇਲਿਆਸ ਦਾ ਕਹਿਣਾ ਹੈ ਕਿ ਇਸ ਵੇਲੇ ਸੀ.ਟੀ.ਡੀ.ਪੰਜਾਬ ਦੀ ਸੂਚੀ ਵਿੱਚ ਦੋ ਦਰਜਨ ਤੋਂ ਵੱਧ ਔਰਤਾਂ ਦੇ ਨਾਂ ਸਾਹਮਣੇ ਆਏ ਹਨ, ਜੋ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਉਨ੍ਹਾਂ ਲਈ ਪੈਸੇ ਇਕੱਠੇ ਵੀ ਕਰਦੀਆਂ ਹਨ। ਸੀ.ਟੀ.ਡੀ ਪੰਜਾਬ ਨੇ 2015 ਦੇ ਬਡਾਬੇਰ ਏਅਰ ਫੋਰਸ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ 3 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪ੍ਰੈਲ 2023 ਵਿੱਚ, ਦੋ ਬੱਚਿਆਂ ਦੀ ਮਾਂ, ਸ਼ੈਰੀ ਬਲੋਚ ਨੇ ਕਰਾਚੀ ਯੂਨੀਵਰਸਿਟੀ ਵਿੱਚ ਇੱਕ ਆਤਮਘਾਤੀ ਹਮਲਾ ਕੀਤਾ, ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਇਸ ਵਿੱਚ 3 ਚੀਨੀ ਨਾਗਰਿਕ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News