100 ਮੰਜ਼ਿਲਾ ਇਮਾਰਤਾਂ ਭੂਚਾਲ 'ਚ ਜ਼ਿਆਦਾ ਸੁਰੱਖਿਅਤ, ਆਰਕੀਟੈਕਟ ਬਣਾਉਣਾ ਚਾਹੁੰਦੇ ਹਨ 1 KM ਲੰਬੀ ਇਮਾਰਤ

Tuesday, Feb 14, 2023 - 10:11 PM (IST)

ਇੰਟਰਨੈਸ਼ਨਲ ਡੈਸਕ : ਜਾਪਾਨੀ ਆਰਕੀਟੈਕਟ ਡੇਵਿਡ ਮੈਲੋਟ ਨੇ ਦਾਅਵਾ ਕੀਤਾ ਹੈ ਕਿ ਭੂਚਾਲ ਦੌਰਾਨ ਉੱਚੀਆਂ ਇਮਾਰਤਾਂ ਆਪਣੀ ਉਚਾਈ ਕਾਰਨ ਜ਼ਿਆਦਾ ਮਜ਼ਬੂਤੀ ਨਾਲ ਖੜ੍ਹੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਘੱਟ ਜਾਂ ਦਰਮਿਆਨੀ ਉਚਾਈ ਵਾਲੀਆਂ ਇਮਾਰਤਾਂ ਜ਼ਮੀਨ ਦੇ ਹਿੱਲਣ ਲਈ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਮਲਬੇ ਦੇ ਢੇਰ ਵਿੱਚ ਬਦਲਣ ਦੀ ਸੰਭਾਵਨਾ ਹੁੰਦੀ ਹੈ, ਜਦੋਂ ਕਿ ਸੌ ਮੰਜ਼ਿਲਾ ਇਮਾਰਤਾਂ ਭੂਚਾਲ ਦੀ ਫ੍ਰੀਕੁਐਂਸੀ ਤੋਂ ਬਾਹਰ ਹੁੰਦੀਆਂ ਹਨ। ਡੇਵਿਡ, ਜਿਸ ਨੇ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਹੈ, ਦਾ ਕਹਿਣਾ ਹੈ ਕਿ ਉਹ ਲਗਭਗ ਇਕ ਮੀਲ (1.6 ਕਿਲੋਮੀਟਰ) ਲੰਬਾ ਟਾਵਰ ਬਣਾਉਣਾ ਚਾਹੁੰਦੇ ਹਨ। ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਤੋਂ ਦੁੱਗਣੀ ਉੱਚਾਈ ਹੋਵੇਗੀ ਅਤੇ ਇਸ ਦੀਆਂ ਲਗਭਗ 250 ਮੰਜ਼ਿਲਾਂ ਹੋਣਗੀਆਂ। ਇਹ ਆਸਮਾਨ 'ਚ ਸਥਿਤ ਇਕ ਸ਼ਹਿਰ ਹੋਵੇਗਾ ਅਤੇ ਇਸ ਵਿੱਚ 50 ਹਜ਼ਾਰ ਲੋਕ ਰਹਿਣਗੇ।

ਇਹ ਵੀ ਪੜ੍ਹੋ : ਤੁਰਕੀ ਦੇ ਭੂਚਾਲ ਪੀੜਤਾਂ ਨੇ ਰਾਹਤ ’ਚ ਹੋਈਆਂ ਦੇਰੀਆਂ ਦੇ ਲਈ ਰਾਸ਼ਟਰਪਤੀ ਨੂੰ ਠਹਿਰਾਇਆ ਜ਼ਿੰਮੇਵਾਰ

2011 'ਚ ਜਾਪਾਨ ਵਿੱਚ ਭੂਚਾਲ ਕਾਰਨ 18 ਹਜ਼ਾਰ ਲੋਕਾਂ ਦੀ ਹੋਈ ਸੀ ਮੌਤ

ਡੇਵਿਡ ਦਾ ਜਨਮ ਜਾਪਾਨ ਵਿੱਚ ਹੋਇਆ ਸੀ। ਉਹ ਕਹਿੰਦੇ ਹਨ ਕਿ ਭੂਚਾਲ ਜਾਪਾਨ ਵਿੱਚ ਰੋਜ਼ਾਨਾ ਜੀਵਨ ਦਾ ਹਿੱਸਾ ਹਨ। ਉਹ ਦੱਸਦੇ ਹਨ ਕਿ 11 ਮਾਰਚ 2011 ਨੂੰ ਜਾਪਾਨ ਸਭ ਤੋਂ ਲੰਬੇ ਭੂਚਾਲ ਦੀ ਮਾਰ ਹੇਠ ਆਇਆ ਸੀ, ਜਿਸ ਦੇ ਪ੍ਰਭਾਵ ਇੰਨੇ ਜ਼ਬਰਦਸਤ ਸਨ ਕਿ ਸੁਨਾਮੀ ਦੀਆਂ ਲਹਿਰਾਂ ਉੱਠੀਆਂ ਅਤੇ ਇਕ ਪ੍ਰਮਾਣੂ ਊਰਜਾ ਪਲਾਂਟ ਮਲਬੇ ਦੇ ਢੇਰ ਵਿੱਚ ਬਦਲ ਗਿਆ। ਇਸ ਘਟਨਾ ਦੌਰਾਨ ਜਾਪਾਨ ਵਿੱਚ ਕਰੀਬ 18 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਸਾਊਦੀ ਅਰਬ ਪਹਿਲੀ ਸਾਊਦੀ ਮਹਿਲਾ ਪੁਲਾੜ ਯਾਤਰੀ ਨੂੰ ਭੇਜੇਗਾ ਪੁਲਾੜ

15 ਸਾਲ ਤੋਂ ਵੱਧ ਉੱਚੀਆਂ ਇਮਾਰਤਾਂ 'ਤੇ ਅਧਿਐਨ

ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਡੇਵਿਡ ਦਾ ਕਹਿਣਾ ਹੈ ਕਿ ਇਹ ਇਮਾਰਤ ਸੁਰੱਖਿਅਤ ਰਹੇਗੀ। ਉਹ ਦੱਸਦੇ ਹਨ ਕਿ ਉਹ 15 ਸਾਲਾਂ ਤੋਂ ਉੱਚੀਆਂ ਇਮਾਰਤਾਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ੰਘਾਈ ਵਰਲਡ ਫਾਈਨਾਂਸ਼ੀਅਲ ਸੈਂਟਰ ਦਾ ਨਿਰਮਾਣ ਕਰਵਾਇਆ। ਡੇਵਿਡ ਦਾ ਕਹਿਣਾ ਹੈ ਕਿ ਇਸ ਦੀ ਉਚਾਈ 492 ਮੀਟਰ ਹੈ ਅਤੇ 2008 ਵਿੱਚ ਸਿਚੁਆਨ ਵਿੱਚ ਆਇਆ ਭੂਚਾਲ ਵੀ ਇਸ ਇਮਾਰਤ ਨੂੰ ਨੁਕਸਾਨ ਨਹੀਂ ਪਹੁੰਚਾ ਸਕਿਆ ਸੀ। ਭੂਚਾਲ ਦੌਰਾਨ ਇਸ ਟਾਵਰ ਦਾ ਉਪਰਲਾ ਹਿੱਸਾ ਕਰੀਬ ਇਕ ਮੀਟਰ ਤੱਕ ਹਿੱਲ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ ਨੇ ਕੈਨੇਡਾ ਸਰਹੱਦ ਨੇੜੇ ਡੇਗਿਆ 'Flying Object', ਇਕ ਹਫ਼ਤੇ 'ਚ 'ਅਨੋਖੀ ਚੀਜ਼' ਦਿਸਣ ਦੀ ਚੌਥੀ ਘਟਨਾ

ਇਮਾਰਤਾਂ ਦੀ ਉਮਰ 100 ਤੋਂ 200 ਸਾਲ

ਉਹ ਦੱਸਦੇ ਹਨ ਕਿ ਕੁਝ ਆਧੁਨਿਕ ਜ਼ਮਾਨੇ ਦੀਆਂ ਗਗਨਚੁੰਬੀ ਇਮਾਰਤਾਂ 'ਚ ਘੱਟ ਉੱਚੀਆਂ ਇਮਾਰਤਾਂ ਨਾਲੋਂ ਬਹੁਤ ਸਾਰੇ ਫਾਇਦੇ ਹਨ। ਪਹਿਲਾ ਇਹ ਕਿ ਭੂਚਾਲ ਦੇ ਝਟਕਿਆਂ ਦੌਰਾਨ ਨੀਵੀਆਂ ਇਮਾਰਤਾਂ ਮਲਬਾ ਬਣ ਜਾਂਦੀਆਂ ਹਨ, ਜਦੋਂ ਕਿ ਉੱਚੀਆਂ ਇਮਾਰਤਾਂ ਆਪਣੀ ਥਾਂ 'ਤੇ ਖੜ੍ਹੀਆਂ ਰਹਿੰਦੀਆਂ ਹਨ। ਦੂਜਾ, ਇਹ ਸਭ ਤੋਂ ਆਧੁਨਿਕ ਡਿਜ਼ਾਈਨ ਅਤੇ ਸਮੱਗਰੀ ਤੋਂ ਬਣਾਈਆਂ ਗਈਆਂ ਹੁੰਦੀਆਂ ਹਨ। ਇਸ ਲਈ ਬਹੁਤ ਸਾਰੇ ਪੈਸਿਆਂ ਦੀ ਲੋੜ ਹੈ। ਡੇਵਿਡ ਦੱਸਦੇ ਹਨ ਕਿ ਇਨ੍ਹਾਂ ਇਮਾਰਤਾਂ ਨੂੰ ਸੌ ਜਾਂ 2 ਸੌ ਸਾਲਾਂ ਤੱਕ ਟਿਕੇ ਰਹਿਣ ਲਈ ਡਿਜ਼ਾਇਨ ਕੀਤਾ ਜਾਂਦਾ ਹਨ। ਡੇਵਿਡ ਦੱਸਦਾ ਹੈ ਕਿ ਬਿਹਤਰ ਡਿਜ਼ਾਇਨ ਅਤੇ ਸਖ਼ਤ ਟੈਸਟਿੰਗ ਨਾਲ ਤਿਆਰ ਉੱਚੀਆਂ ਇਮਾਰਤਾਂ ਨੂੰ ਕਾਫੀ ਹੱਦ ਤੱਕ ਭੂਚਾਲ ਰੋਧਕ ਬਣਾਇਆ ਜਾ ਸਕਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News