ਆਸਟ੍ਰੇਲੀਆ : ਪੁਲਸ ਨੇ 100 ਪ੍ਰਦਰਸ਼ਨਕਾਰੀਆਂ ਨੂੰ ਲਿਆ ਹਿਰਾਸਤ ''ਚ

10/08/2019 2:29:24 PM

ਸਿਡਨੀ— ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਕੌਮਾਂਤਰੀ ਵਾਤਾਵਰਨ ਪ੍ਰੇਮੀਆਂ ਵਲੋਂ ਸਰਕਾਰਾਂ ਵਿਰੁੱਧ ਸ਼ਹਿਰ 'ਚ ਆਵਾਜਾਈ ਠੱਪ ਕਰਦੇ ਹੋਏ ਰੈਲੀਆਂ ਕੀਤੀਆਂ ਗਈਆਂ। ਜਲਵਾਯੂ ਪਰਿਵਰਤਨ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 100 ਲੋਕਾਂ ਨੂੰ ਦੋ ਦਿਨਾਂ 'ਚ ਹਿਰਾਸਤ 'ਚ ਲਿਆ ਗਿਆ ਹੈ। ਮੰਗਲਵਾਰ ਨੂੰ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ । ਵਿਕਟੋਰੀਆ ਪੁਲਸ ਨੇ ਟਵਿੱਟਰ 'ਤੇ ਦੱਸਿਆ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਮੈਲਬੌਰਨ ਤੋਂ 59 ਲੋਕਾਂ ਨੂੰ ਹਿਰਾਸਤ 'ਚ ਲਿਆ। ਮੈਲਬੌਰਨ 'ਚ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ 'ਹੋਰ ਦੁਨੀਆ ਮੁਮਕਿਨ ਹੈ' ਵਰਗੇ ਨਾਅਰੇ ਲਗਾ ਰਹੇ ਸਨ।

PunjabKesari

ਬੀਤੇ ਦਿਨ ਬ੍ਰਿਸਬੇਨ, ਸਿਡਨੀ, ਮੈਲਬੌਰਨ, ਕੈਨਬਰਾ ਸਮੇਤ ਸਾਰੇ ਮੁੱਖ ਸ਼ਹਿਰਾਂ 'ਚ ਪ੍ਰਦਰਸ਼ਨਕਾਰੀਆਂ ਨੇ ਆਪਣੇ-ਆਪ ਨੂੰ ਸੰਗਲਾਂ, ਚੇਨਾਂ , ਲੋਹੇ ਦੇ ਨਾਲ ਵੱਖ-ਵੱਖ ਢੰਗਾਂ ਨਾਲ ਤਾਲੇ ਆਦਿ ਲਗਾ ਕੇ ਬੰਨ੍ਹ ਲਿਆ, ਜਿਸ ਕਾਰਨ ਸ਼ਹਿਰਾਂ 'ਚ ਆਵਾਜਾਈ ਠੱਪ ਹੋ ਗਈ। ਪੁਲਸ ਨੇ ਲੋਹਾ ਕੱਟਣ ਵਾਲੀਆਂ ਮਸ਼ੀਨਾਂ ਦੀ ਮਦਦ ਨਾਲ ਉਨ੍ਹਾਂ ਦੇ ਸੰਗਲ ਖੋਲ੍ਹ ਕੇ ਕਈਆਂ ਨੂੰ ਹਿਰਾਸਤ 'ਚ ਲਿਆ।
 

PunjabKesari
ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਅੰਦਰ ਹਰ ਦਿਨ ਘੱਟੋ-ਘੱਟ ਇਕ ਹਫ਼ਤਾ ਆਵਾਜਾਈ 'ਚ ਵਿਘਨ ਪਾਉਣ ਦੇ ਪ੍ਰੋਗਰਾਮ ਉਲੀਕੇ ਗਏ ਹਨ ਤਾਂ ਕਿ ਸਰਕਾਰ ਨੂੰ ਝੁਕਾਇਆ ਜਾ ਸਕੇ। ਆਸਟ੍ਰੇਲੀਆ ਭਰ ਦੇ ਪ੍ਰਦਰਸ਼ਨਾਂ 'ਚ ਭਾਰਤੀ ਵਪਾਰੀ ਦੀ ਕੁਈਨਜ਼ਲੈਂਡ 'ਚ ਸ਼ੁਰੂ ਹੋਣ ਜਾ ਰਹੀ ਅਡਾਨੀ ਕੋਇਲੇ ਦੀ ਖਾਣ ਨੂੰ ਰੋਕਣਾ ਵੀ ਪ੍ਰਦਰਸ਼ਨਕਾਰੀਆਂ ਦਾ ਮੁੱਖ ਨਿਸ਼ਾਨਾ ਹੈ।
ਸੈਂਟਰਲ ਮੈਟਰੋਪੋਲੀਟਨ ਰੀਜਨ ਕਮਾਂਡਰ ਅਸਿਸਟੈਂਟ ਕਮਿਸ਼ਨਰ ਵਿਲਿੰਗ ਨੇ ਕਿਹਾ ਕਿ ਜੇਕਰ ਲੋਕ ਅਜਿਹਾ ਕਰਦੇ ਰਹਿਣਗੇ ਤਾਂ ਉਹ ਇਸ ਨੂੰ ਸਹਿਣ ਨਹੀਂ ਕਰਨਗੇ।


Related News