ਆਸਟ੍ਰੇਲੀਆ ਨੇ ਲਗਾਤਾਰ ਤੀਜੀ ਵਾਰ ਭਾਰਤੀ ਬੱਚੇ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ

Thursday, Jul 19, 2018 - 02:57 AM (IST)

ਆਸਟ੍ਰੇਲੀਆ ਨੇ ਲਗਾਤਾਰ ਤੀਜੀ ਵਾਰ ਭਾਰਤੀ ਬੱਚੇ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ

ਕੈਨਬਰਾ— ਭਾਰਤ ਦੇ 10 ਸਾਲ ਦੇ ਇਕ ਬੱਚੇ ਨੂੰ ਆਸਟ੍ਰੇਲੀਆਈ ਵਿਜ਼ਟਰ ਵੀਜ਼ਾ ਦੇਣ ਤੋਂ ਤੀਜੀ ਵਾਰ ਵੀ ਇਨਕਾਰ ਕਰ ਦਿੱਤਾ ਗਿਆ, ਕਿਉਂਕਿ ਗ੍ਰਹਿ ਵਿਭਾਗ ਨੂੰ ਲਗਦਾ ਹੈ ਕਿ ਬੱਚੇ ਕੋਲ ਸਵਦੇਸ਼ ਪਰਤਨ ਲਈ ਨੌਕਰੀ ਜਾਂ ਪੈਸੇ ਨਹੀਂ ਹਨ। ਆਸਟ੍ਰੇਲੀਆਈ ਮੀਡੀਆ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਦੇ ਵਿਜ਼ਟਰ ਵੀਜ਼ਾ ਲਈ ਅਰਜ਼ੀ ਦਾਖਲ ਕੀਤੀ ਗਈ ਸੀ, ਤਾਂ ਜੋ ਉਹ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ 'ਚ ਆਪਣੇ ਪਿਤਾ ਤੇ ਮਤਰੇਈ ਮਾਂ ਨੂੰ ਮਿਲ ਸਕੇ।
ਬੱਚੇ ਦੇ ਪਿਤਾ ਹਰਿੰਦਰ ਸਿੰਘ ਨੇ ਐੱਸ.ਬੀ.ਐੱਸ. ਪੰਜਾਬੀ ਨੂੰ ਦੱਸਿਆ, 'ਮੈਨੂੰ ਮੇਰੇ ਬੇਟੇ ਨੂੰ ਮਿਲੇ ਤਿੰਨ ਸਾਲ ਹੋ ਗਏ ਹਨ। ਅਸੀਂ ਤਿੰਨ ਵਾਰ ਉਸ ਦੇ ਵੀਜ਼ਾ ਲਈ ਅਰਜ਼ੀ ਦਾਖਲ ਕੀਤੀ ਤੇ ਉਨ੍ਹਾਂ ਨੇ ਹਰ ਵਾਰ ਇਕੋ ਕਾਰਨ ਦੱਸਦੇ ਹੋਏ ਉਸ ਦਾ ਵੀਜ਼ਾ ਰੱਦ ਕਰ ਦਿੱਤਾ।' ਹਰਿੰਦਰ ਸਿੰਘ ਦੀ ਪਤਨੀ ਦੀ ਭਾਰਤ 'ਚ 2012 'ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦੋਬਾਰਾ ਵਿਆਹ ਕਰਵਾ ਲਿਆ ਤੇ 2015 'ਚ ਆਸਟ੍ਰੇਲੀਆ ਜਾ ਕੇ ਰਹਿਣ ਲੱਗ ਗਏ। ਇਸ ਦੌਰਾਨ ਉਨ੍ਹਾਂ ਦਾ ਬੇਟਾ ਵੀ ਆਇਆ ਸੀ ਪਰ ਆਪਣੀ ਪੜ੍ਹਾਈ ਕਾਰਨ ਉਸੇ ਸਾਲ ਉਹ ਭਾਰਤ ਪਰਤ ਗਿਆ।
ਹਰਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ 'ਤੇ ਫਿਲਹਾਲ ਦੇਸ਼ ਤੋਂ ਬਾਹਰ ਜਾਣ 'ਤੇ ਪਾਬੰਦੀ ਹੈ। ਫਿਲਹਾਲ ਭਾਰਤ 'ਚ ਆਪਣੀ ਦਾਦੀ ਨਾਲ ਰਹਿ ਰਹੇ ਹਰਮਨਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ 2017 'ਚ ਵਿਜ਼ਟਰ ਵੀਜ਼ਾ ਲਈ ਅਰਜ਼ੀ ਦਾਖਲ ਕੀਤੀ ਪਰ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਤੇ ਸੀਮਾ ਸੁਰੱਖਿਆ ਵਿਭਾਗ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਸਟ੍ਰੇਲੀਆ ਅਸਥਾਈ ਤੌਰ 'ਤੇ ਰਹਿਣ ਲਈ ਜਾ ਰਿਹਾ ਸੀ ਤੇ ਉਨ੍ਹਾਂ ਨੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ।


Related News