ਅਮਰੀਕਾ 'ਚ VR ਹੈੱਡਸੈੱਟ ਨੂੰ ਲੈ ਕੇ ਪਿਆ ਬਖੇੜਾ, 10 ਸਾਲਾ ਬੱਚੇ ਨੇ ਕੀਤਾ ਮਾਂ ਦਾ ਕਤਲ

Thursday, Dec 01, 2022 - 11:09 AM (IST)

ਅਮਰੀਕਾ 'ਚ VR ਹੈੱਡਸੈੱਟ ਨੂੰ ਲੈ ਕੇ ਪਿਆ ਬਖੇੜਾ, 10 ਸਾਲਾ ਬੱਚੇ ਨੇ ਕੀਤਾ ਮਾਂ ਦਾ ਕਤਲ

ਮਿਲਵਾਕੀ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਮਿਲਵਾਕੀ ਵਿਚ 10 ਸਾਲ ਦੇ ਬੱਚੇ ਨੇ 'ਵਰਚੁਅਲ ਰਿਐਲਿਟੀ' (ਵੀ.ਆਰ.) ਹੈੱਡਸੈੱਟ ਖ਼ਰੀਦ ਕੇ ਨਾ ਦੇਣ 'ਤੇ ਆਪਣੀ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਬੱਚੇ ਨੇ ਸ਼ੁਰੂ ਵਿਚ ਪੁਲਸ ਨੂੰ ਦੱਸਿਆ ਕਿ 21 ਨਵੰਬਰ ਨੂੰ ਗੋਲੀ ਅਚਾਨਕ ਚੱਲੀ ਸੀ ਪਰ ਬਾਅਦ ਵਿਚ ਉਸ ਨੇ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਆਪਣੀ ਮਾਂ 'ਤੇ ਗੋਲੀ ਚਲਾਈ ਸੀ। ਬੱਚੇ 'ਤੇ ਪਿਛਲੇ ਹਫ਼ਤੇ ਬਾਲਗ ਵਜੋਂ ਪਹਿਲੀ-ਡਿਗਰੀ ਜਾਣਬੁੱਝ ਕੇ ਕਤਲ ਕਰਨ ਦੇ ਦੋਸ਼ ਲਗਾਏ ਗਏ।

ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਟੁਕੜਿਆਂ 'ਚ ਮਿਲੀ ਬੱਚੀ ਦੀ ਲਾਸ਼, ਭਾਰਤੀ ਸੀਰੀਅਲ ‘ਕ੍ਰਾਈਮ ਪੈਟਰੋਲ’ ਖ਼ਿਲਾਫ਼ ਉੱਠੀ ਆਵਾਜ਼

ਵਿਸਕਾਨਸਿਨ ਕਾਨੂੰਨ ਮੁਤਾਬਕ ਗੰਭੀਰ ਅਪਰਾਧ ਦੇ ਮਾਮਲਿਆਂ ਵਿਚ 10 ਸਾਲ ਦੇ ਬੱਚੇ 'ਤੇ ਬਾਲਗ ਦੀ ਤਰ੍ਹਾਂ ਦੋਸ਼ ਲਗਾਏ ਜਾਂਦੇ ਹਨ। ਹਾਲਾਂਕਿ ਬੱਚੇ ਦੇ ਵਕੀਲ ਇਸ ਸਬੰਧ ਵਿਚ ਬਾਲ ਅਦਾਲਤ ਵਿਚ ਅਪੀਲ ਕਰ ਸਕਦੇ ਹਨ। ਬੱਚੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਮਾਨਸਿਕ ਸਿਹਤ ਦੀ ਸਮੱਸਿਆ ਨਾਲ ਪੀੜਤ ਹੈ ਅਤੇ ਉਸ ਨੂੰ ਬਾਲ ਹਿਰਾਸਤ ਵਿਚ ਰੱਖਿਆ ਗਿਆ ਹੈ। ਬੱਚੇ ਦੇ ਵਕੀਲਾਂ ਵਿਚੋਂ ਇਕ ਅੰਜੇਲਾ ਕਨਿੰਘਮ ਨੇ ਕਿਹਾ, 'ਇਹ ਇਕ ਪਰਿਵਾਰਕ ਤ੍ਰਾਸਦੀ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਸ ਤੋਂ ਇਨਕਾਰ ਕਰ ਸਕਦਾ ਹੈ ਜਾਂ ਅਸਹਿਮਤ ਹੋ ਸਕਦਾ ਹੈ।'

ਇਹ ਵੀ ਪੜ੍ਹੋ: 'ਬੋਸਟਨ ਟੀ ਪਾਰਟੀ' 'ਚ ਬੋਲੇ ਤਰਨਜੀਤ ਸੰਧੂ-'ਚਾਹ' ਨਾਲ ਭਾਰਤ ਤੇ ਅਮਰੀਕਾ ਦਾ ਡੂੰਘਾ ਸਬੰਧ

10 ਸਾਲ ਦੇ ਬੱਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਾਲਗ (ਨਿਆਂ) ਪ੍ਰਣਾਲੀ ਠੀਕ ਨਹੀਂ ਹੈ। ਸ਼ਿਕਾਇਤ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ 21 ਨਵੰਬਰ ਨੂੰ ਸਵੇਰੇ ਕਰੀਬ 7 ਵਜੇ ਵਾਪਰੀ ਸੀ। ਬੱਚੇ ਨੇ ਸ਼ੁਰੂ ਵਿਚ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਉਸ ਦੀ ਮਾਂ ਦੇ ਬੈਡਰੂਮ ਵਿਚੋਂ ਹਥਿਆਰ ਮਿਲਿਆ ਅਤੇ ਉਹ ਜ਼ਮੀਨੀ ਮੰਜ਼ਲ ਵਿਚ ਬਣੇ ਲਾਂਡਰੀ ਵਿਚ ਗਿਆ, ਜਿੱਥੇ ਉਸ ਦੀ ਮਾਂ ਕੱਪੜੇ ਧੋ ਰਹੀ ਸੀ। ਇਕ ਦਿਨ ਬਾਅਦ ਪਰੇਸ਼ਾਨ ਰਿਸ਼ਤੇਦਾਰਾਂ ਨੇ ਪੁਲਸ ਨੂੰ ਫੋਨ ਕੀਤਾ। ਮੁੰਡੇ ਦੀ ਮਾਸੀ ਨੇ ਕਿਹਾ ਕਿ ਜਦੋਂ ਉਸ ਨੇ ਬੱਚੇ ਨਾਲ ਗੱਲ ਕੀਤੀ ਤਾਂ ਉਸ ਨੇ ਘਰ ਦੀਆਂ ਚਾਬੀਆਂ ਦਾ ਇਕ ਸੈੱਟ ਕੱਢਿਆ, ਜਿਸ ਵਿਚ ਬੰਦੂਕ ਦੇ ਲਾਕ ਬਾਕਸ ਦੀ ਇਕ ਚਾਬੀ ਸੀ।

ਇਹ ਵੀ ਪੜ੍ਹੋ: ਚੀਨ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ, ਭਾਰਤ ਨਾਲ ਉਸ ਦੇ ਸਬੰਧਾਂ 'ਚ ਨਾ ਦੇਵੇ ਦਖ਼ਲ

ਜਦੋਂ ਉਸ ਦੇ ਰਿਸ਼ਤੇਦਾਰਾਂ ਨੇ ਗੋਲੀ ਚੱਲਣ ਬਾਰੇ ਵਿਚ ਪੁੱਛਿਆ ਤਾਂ ਮੁੰਡੇ ਨੇ ਕਿਹਾ ਕਿ ਉਸ ਨੇ ਆਪਣੀ ਮਾਂ 'ਤੇ ਬੰਦੂਕ ਤਾਨ ਦਿੱਤੀ ਸੀ। ਮੁੰਡੇ ਦੇ ਰਿਸ਼ਤੇਦਾਰ ਅਤੇ ਭੈਣ ਨੇ ਕਿਹਾ ਕਿ ਮਾਂ ਦੀ ਮੌਤ 'ਤੇ ਉਹ ਕਦੇ ਨਹੀਂ ਹੋਇਆ ਜਾਂ ਉਸ ਨੂੰ ਕੋਈ ਪਛਤਾਵਾ ਵੀ ਨਹੀਂ ਸੀ। ਉਨ੍ਹਾਂ ਨੇ ਇਹ ਵੀ ਕਿ ਉਸ ਨੇ ਮਾਂ ਦੀ ਮੌਤ ਦੇ ਬਾਅਦ ਉਨ੍ਹਾਂ ਦੇ ਐਮਾਜ਼ਨ ਖਾਤੇ ਵਿਚ ਲੌਗਇਨ ਕੀਤਾ ਅਤੇ ਸਵੇਰੇ ਓਕੂਲਸ ਵਰਚੁਅਲ ਰਿਐਲਿਟੀ ਹੈੱਡਸੈੱਟ ਦਾ ਆਰਡਰ ਦਿੱਤਾ। ਉਸੇ ਦਿਨ ਸਵੇਰੇ ਉਸ ਨੇ ਆਪਣੇ 7 ਸਾਲਾ ਚਰੇਰੇ ਭਰਾ 'ਤੇ ਵੀ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ: ਢਿੱਡ ’ਚ 9 ਮਹੀਨੇ ਦਾ ਬੱਚਾ ਲੈ ਕੇ ਉਲਟਾ ਚੱਲਣ ਲੱਗੀ ਔਰਤ, ਜਿੰਮ ’ਚ ਅਜਿਹੀ ਕਸਰਤ ਦੇਖ ਲੋਕ ਰਹਿ ਗਏ ਹੈਰਾਨ

 


author

cherry

Content Editor

Related News