ਖੈਬਰ ''ਚ ਬਗਾਵਤ; 10 ਹਜ਼ਾਰ ਲੋਕ ਪਾਕਿ ਫੌਜ ਖ਼ਿਲਾਫ਼ ਸੜਕਾਂ ''ਤੇ

Sunday, Jul 21, 2024 - 05:39 PM (IST)

ਇਸਲਾਮਾਬਾਦ= ਪਾਕਿਸਤਾਨ ਦੇ ਸਰਹੱਦੀ ਸੂਬੇ ਖੈਬਰ ਪਖਤੂਨਖਵਾ 'ਚ ਲੋਕਾਂ ਨੇ ਫੌਜ ਖ਼ਿਲਾਫ਼ ਬਗਾਵਤ ਕਰ ਦਿੱਤੀ ਹੈ। ਇਲਾਕੇ ਦੇ 10 ਹਜ਼ਾਰ ਤੋਂ ਵੱਧ ਪਸ਼ਤੂਨ ਲੋਕ ਸ਼ਨੀਵਾਰ ਨੂੰ ਸੜਕਾਂ 'ਤੇ ਹਨ। ਪ੍ਰਦਰਸ਼ਨਕਾਰੀ ਫੌਜ ਵਾਪਸ ਜਾਓ ਦੇ ਨਾਅਰੇ ਲਗਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫੌਜ ਨੇ ਇਲਾਕੇ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਲਾਕੇ 'ਚ ਫੌਜ ਦੀ ਮੌਜੂਦਗੀ ਕਾਰਨ ਅਸ਼ਾਂਤੀ ਹੈ ਅਤੇ ਇਸ ਕਾਰਨ ਅੱਤਵਾਦੀ ਹਮਲੇ ਵਧ ਰਹੇ ਹਨ। ਪਸ਼ਤੂਨ ਖੈਬਰ ਇਲਾਕੇ 'ਚ ਚਲਾਈ ਜਾ ਰਹੀ ਫੌਜੀ ਕਾਰਵਾਈ ਨੂੰ ਰੋਕਣ ਦੀ ਮੰਗ ਕਰ ਰਹੇ ਹਨ। 

ਪ੍ਰਦਰਸ਼ਨਕਾਰੀਆਂ ਦੇ ਆਗੂ ਜਮਾਲੁੱਦੀਨ ਵਜ਼ੀਰ ਮੁਤਾਬਕ ਪਾਕਿਸਤਾਨੀ ਫੌਜ ਪਿਛਲੇ 20 ਸਾਲਾਂ ਤੋਂ ਇਲਾਕੇ 'ਚ ਅੱਤਵਾਦ ਨੂੰ ਖ਼ਤਮ ਕਰਨ ਦੀ ਮੁਹਿੰਮ ਦੇ ਨਾਂ 'ਤੇ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਫੌਜ 'ਤੇ ਅੱਤਵਾਦ ਦੇ ਨਾਂ 'ਤੇ ਆਮ ਲੋਕਾਂ 'ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ। ਉਹ ਜਿਸ ਨੂੰ ਵੀ ਚਾਹੇ ਗ੍ਰਿਫ਼ਤਾਰ ਕਰ ਲੈਂਦੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਜਦੋਂ ਅੰਦੋਲਨਕਾਰੀਆਂ ਨੇ ਆਰਮੀ ਕੈਂਪ ਨੂੰ ਘੇਰ ਲਿਆ ਤਾਂ ਫੌਜ ਨੇ ਗੋਲੀਬਾਰੀ ਕੀਤੀ। ਇਸ ਕਾਰਨ ਹੁਣ ਤੱਕ 7 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਚੁੱਕੀ ਹੈ।

ਸਥਾਨਕ ਨੇ ਕਿਹਾ- ਅੱਤਵਾਦੀ ਸਮੂਹ ਟੀ.ਟੀ.ਪੀ ਸਾਹਮਣੇ ਪਾਕਿ ਸੈਨਾ ਅਸਫਲ, ਸਾਨੂੰ ਦੇ ਰਹੀ ਤਸੀਹੇ 

ਪਾਕਿਸਤਾਨੀ ਸਰਕਾਰ ਨੇ ਸਾਲ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਫੌਜ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਹਿੰਸਾ ਦਾ ਮੁਕਾਬਲਾ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕਰੇਗੀ। ਸਰਕਾਰ ਦਾ ਕਹਿਣਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਸੰਗਠਨ ਨੇ ਪਾਕਿ-ਅਫਗਾਨ ਸਰਹੱਦ 'ਤੇ ਘੁਸਪੈਠ ਕੀਤੀ ਹੈ। ਇਹ ਸੰਗਠਨ ਖੈਬਰ ਅਤੇ ਹੋਰ ਇਲਾਕਿਆਂ 'ਚ ਅੱਤਵਾਦੀ ਹਮਲੇ ਕਰ ਰਿਹਾ ਹੈ। ਹਾਲਾਂਕਿ ਖੈਬਰ ਪਖਤੂਨਖਵਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਟੀ.ਟੀ.ਪੀ 'ਤੇ ਆਪਰੇਸ਼ਨ ਦੇ ਨਾਂ 'ਤੇ ਆਮ ਪਸ਼ਤੂਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਪਾਕਿਸਤਾਨੀ ਸਰਕਾਰ ਖ਼ਿਲਾਫ਼ ਬੋਲਣ ਵਾਲਿਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਲਾਪਤਾ ਹਿੰਦੂ ਕੁੜੀ ਦੀ ਭਾਲ ਲਈ ਪਾਕਿਸਤਾਨ 'ਚ ਪ੍ਰਦਰਸ਼ਨ

ਖੈਬਰ 'ਚ 24 ਘੰਟਿਆਂ 'ਚ ਤਿੰਨ ਅੱਤਵਾਦੀ ਹਮਲੇ, 4 ਦੀ ਮੌਤ

ਖੈਬਰ ਪਖਤੂਨਖਵਾ ਖੇਤਰ 'ਚ 24 ਘੰਟਿਆਂ 'ਚ 4 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ 30 ਜ਼ਖਮੀ ਹੋਏ ਹਨ। ਹੁਣ ਆਤਮਘਾਤੀ ਹਮਲਿਆਂ ਤੋਂ ਇਲਾਵਾ ਅੱਤਵਾਦੀ ਰਿਮੋਟ ਕੰਟਰੋਲ ਅਤੇ ਡਰੋਨ ਦੀ ਵਰਤੋਂ ਕਰਕੇ ਵੀ ਹਮਲੇ ਕਰ ਰਹੇ ਹਨ। ਸਾਲ ਦੇ ਪਹਿਲੇ 4 ਮਹੀਨਿਆਂ 'ਚ 179 ਅੱਤਵਾਦੀ ਘਟਨਾਵਾਂ ਹੋਈਆਂ ਹਨ। ਜ਼ਿਆਦਾਤਰ ਫੌਜ ਅਤੇ ਪੁਲਸ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਖੈਬਰ ਪਖਤੂਨਖਵਾ ਵਿੱਚ ਸਿਹਤ ਐਮਰਜੈਂਸੀ ਲਾਗੂ

ਅੰਦੋਲਨਕਾਰੀਆਂ ਅਤੇ ਫੌਜ ਵਿਚਾਲੇ ਝੜਪ ਤੋਂ ਬਾਅਦ ਸਥਾਨਕ ਸਰਕਾਰ ਨੇ ਸਿਹਤ ਐਮਰਜੈਂਸੀ ਲਾਗੂ ਕਰ ਦਿੱਤੀ। ਸਥਿਤੀ ਦੇ ਮੱਦੇਨਜ਼ਰ ਖੈਬਰ ਸਿਹਤ ਵਿਭਾਗ ਨੇ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਪੈਰਾਮੈਡਿਕਸ ਸਮੇਤ ਸਾਰੇ ਸਿਹਤ ਕਰਮਚਾਰੀਆਂ ਨੂੰ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


Vandana

Content Editor

Related News