ਮਲੇਸ਼ੀਆ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 8 ਬੱਚਿਆਂ ਸਮੇਤ 10 ਦੀ ਮੌਤ
Saturday, Dec 18, 2021 - 11:50 AM (IST)
ਕੁਆਲਾਲੰਪੁਰ (ਭਾਸ਼ਾ) : ਮਲੇਸ਼ੀਆ ਦੇ ਸੇਲਾਂਗੋਰ ਸੂਬੇ ਵਿਚ ਸ਼ੁੱਕਰਵਾਰ ਦੇਰ ਰਾਤ ਇਕ ਹਾਈਵੇ ’ਤੇ ਵਾਪਰੇ ਹਾਦਸੇ ਵਿਚ 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ
ਸੇਲਾਂਗੋਰ ਫਾਇਰ ਅਤੇ ਬਚਾਅ ਵਿਭਾਗ ਦੇ ਡਾਇਰੈਕਟਰ ਨੋਰਾਜ਼ਮ ਖਾਮੀਸ ਨੇ ਇਕ ਬਿਆਨ ਵਿਚ ਕਿਹਾ ਕਿ ਹਾਦਸੇ ਵਿਚ 3 ਕਾਰਾਂ ਅਤੇ ਇਕ ਟ੍ਰੇਲਰ ਲਾਰੀ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਨੂੰ 11 ਵੱਜ ਕੇ 42 ਮਿੰਟ ’ਤੇ ਇਸ ਘਟਨਾ ਸੰਬਧੀ ਸੂਚਨਾ ਮਿਲੀ ਸੀ।
ਇਹ ਵੀ ਪੜ੍ਹੋ : ਹਰਕਤਾਂ ਤੋਂ ਬਾਜ ਨਹੀਂ ਆ ਰਹੇ ਗੁਰਪਤਵੰਤ ਪੰਨੂ, ਹੁਣ ਭਾਰਤ ਖ਼ਿਲਾਫ਼ ਲਿਖਿਆ ਇਮਰਾਨ ਖਾਨ ਨੂੰ ਪੱਤਰ
ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 17 ਪੀੜਤ ਸ਼ਾਮਲ ਸਨ, ਜਿਨ੍ਹਾਂ ਵਿਚੋਂ 10 ਦੀ ਮੌਤ ਦੀ ਪੁਸ਼ਟੀ ਹੋਈ ਹੈ। ਮਰਨ ਵਾਲਿਆਂ ਵਿਚ ਇਕ ਵਿਅਕਤੀ, ਇਕ ਔਰਤ ਅਤੇ 8 ਬੱਚੇ ਸਨ, ਜਿਨ੍ਹਾਂ ਵਿਚ 5 ਮੁੰਡੇ ਅਤੇ 3 ਕੁੜੀਆਂ ਸ਼ਾਮਲ ਸਨ। ਬਚਾਅ ਟੀਮ ਨੂੰ ਪੀੜਤਾਂ ਨੂੰ ਬਾਹਰ ਕੱਢਣ ਲਈ ਕਾਰ ਤੋਂ ਟ੍ਰੇਲਰ ਨੂੰ ਚੁਕਣ ਲਈ ਕਰੇਨ ਦੀ ਵਰਤੋਂ ਕਰਨੀ ਪਈ।