ਇੰਡੋਨੇਸ਼ੀਆ ''ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 10 ਮੌਤਾਂ, 20 ਹਜ਼ਾਰ ਤੋਂ ਵੱਧ ਘਰਾਂ ''ਚ ਭਰਿਆ ਪਾਣੀ

03/09/2024 3:44:51 PM

ਜਕਾਰਤਾ (ਵਾਰਤਾ)- ਇੰਡੋਨੇਸ਼ੀਆ ਦੇ ਪੱਛਮੀ ਸੁਮਾਤਰਾ ਸੂਬੇ ਦੀ ਰੀਜੈਂਸੀ ਪੇਨਸੀਸਰ ਸੇਲਾਟਨ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਇੰਨੀ ਹੀ ਗਿਣਤੀ ਵਿਚ ਲੋਕ ਲਾਪਤਾ ਹੋ ਗਏ। ਸਥਾਨਕ ਪ੍ਰਬੰਧਨ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੇਨਸੀਸਰ ਸੇਲਾਟਨ ਆਫ਼ਤ ਨਿਵਾਰਨ ਏਜੰਸੀ ਦੇ ਮੁਖੀ ਡੌਨੀ ਗੁਸਰਿਜ਼ਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਚਾਅ ਕਰਮਚਾਰੀ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ ਮੋਹਲੇਧਾਰ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰ ਤੱਕ ਮੀਂਹ ਜਾਰੀ ਸੀ। ਕਈ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਹੈ। ਅਸੀਂ ਪ੍ਰਭਾਵਿਤ ਪਿੰਡ ਵਾਸੀਆਂ ਦੀ ਮਦਦ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ: ਤਨਜ਼ਾਨੀਆ 'ਚ ਸਮੁੰਦਰੀ ਕੱਛੂਏ ਦਾ ਮਾਸ ਖਾਣ ਨਾਲ 8 ਬੱਚਿਆਂ ਦੀ ਮੌਤ

ਗੁਸਰਿਜ਼ਲ ਦੇ ਅਨੁਸਾਰ, ਰੀਜੈਂਸੀ ਦੇ ਹਰੇਕ ਉਪ-ਜ਼ਿਲੇ ਵਿੱਚ 45,000 ਤੋਂ ਵੱਧ ਲੋਕ ਏਜੰਸੀ ਵੱਲੋਂ ਪ੍ਰਦਾਨ ਕੀਤੇ ਅਸਥਾਈ ਸ਼ੈਲਟਰਾਂ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ 20,000 ਤੋਂ ਵੱਧ ਘਰਾਂ ਵਿਚ ਪਾਣੀ ਭਰ ਗਿਆ ਹੈ ਅਤੇ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 8 ਪੁਲ ਢਹਿ ਗਏ ਹਨ। ਪੇਨਸੀਸਰ ਸੇਲਾਟਨ ਵਿਚ ਵੀਰਵਾਰ ਤੋਂ ਹੀ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕ ਰਹੀ ਹੈ, ਜਿਸ ਕਾਰਨ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਟੁੱਟ ਗਈਆਂ ਅਤੇ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ। ਇੰਡੋਨੇਸ਼ੀਆ ਦੇ ਲੋਕ ਅਕਸਰ ਮੀਂਹ ਦੇ ਮੌਸਮ ਦੌਰਾਨ ਹੜ੍ਹ ਅਤੇ ਜ਼ਮੀਨ ਖਿਸਕਣ ਵਰਗੀਆਂ ਆਫ਼ਤਾਂ ਦਾ ਸਾਹਮਣਾ ਕਰਦੇ ਹਨ।

ਇਹ ਵੀ ਪੜ੍ਹੋ: ਜਹਾਜ਼ਾਂ ਨੇ ਆਸਮਾਨ ਤੋਂ ਸੁੱਟੀ ਰਾਹਤ ਸਮੱਗਰੀ, ਪੈਰਾਸ਼ੂਟ ਨਾ ਖੁੱਲਣ ਕਾਰਨ ਲੋਕਾਂ 'ਤੇ ਡਿੱਗੇ ਬਕਸੇ, 5 ਮੌਤਾਂ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News