ਮੈਕਸੀਕੋ 'ਚ ਕਾਰ ਰੇਸ ਦੌਰਾਨ ਹਮਲਾ, 10 ਲੋਕਾਂ ਦੀ ਦਰਦਨਾਕ ਮੌਤ

Sunday, May 21, 2023 - 12:21 PM (IST)

ਮੈਕਸੀਕੋ 'ਚ ਕਾਰ ਰੇਸ ਦੌਰਾਨ ਹਮਲਾ, 10 ਲੋਕਾਂ ਦੀ ਦਰਦਨਾਕ ਮੌਤ

ਮੈਕਸੀਕੋ ਸਿਟੀ (ਵਾਰਤਾ) ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਸੂਬੇ ਦੇ ਮਿਲੇਨਿਓ ਵਿਚ ਇਕ ਕਾਰ ਰੇਸ ਦੌਰਾਨ ਹੋਏ ਹਥਿਆਰਬੰਦ ਹਮਲੇ ਵਿਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਅਖ਼ਬਾਰ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹਥਿਆਰਬੰਦ ਹਮਲਾਵਰਾਂ ਨੇ ਸ਼ਨੀਵਾਰ ਨੂੰ ਐਨਸੇਨਾਡਾ, ਬਾਜਾ ਕੈਲੀਫੋਰਨੀਆ ਵਿਚ ਕਾਰ ਰੇਸ ਵਿਚ ਹਿੱਸਾ ਲੈਣ ਵਾਲਿਆਂ ਦੇ ਇਕ ਸਮੂਹ 'ਤੇ ਗੋਲੀਬਾਰੀ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਬਰੈਂਪਟਨ 'ਚ ਪੰਜਾਬਣ ਔਰਤ ਦੇ ਕਤਲ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਗ੍ਰਿਫ਼ਤਾਰ

ਇਸ ਗੋਲੀਬਾਰੀ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਹ ਹਮਲਾ ਇੱਕ ਸੁਵਿਧਾ ਸਟੋਰ ਦੇ ਸਾਹਮਣੇ ਹੋਇਆ, ਜਿੱਥੇ ਰੇਸ ਡਰਾਈਵਰ ਠਹਿਰੇ ਹੋਏ ਸਨ। ਇੱਕ ਭੂਰੇ ਰੰਗ ਦੀ ਵੈਨ ਸਟੋਰ ਤੱਕ ਪਹੁੰਚੀ ਅਤੇ ਅਣਪਛਾਤੇ ਵਿਅਕਤੀਆਂ ਨੇ ਗੱਡੀ ਵਿੱਚੋਂ ਗੋਲੀਆਂ ਚਲਾ ਦਿੱਤੀਆਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News