ਅਮਰੀਕਾ : 10 ਭਾਰਤੀ-ਅਮਰੀਕੀ ਵਿਅਕਤੀ ਸਨਮਾਨਿਤ, ਪੀ.ਐੱਮ. ਮੋਦੀ ਨੇ ਦਿੱਤੀ ਵਧਾਈ

12/27/2020 6:00:12 PM

ਹਿਊਸਟਨ (ਭਾਸ਼ਾ): ਅਮਰੀਕਾ ਦੇ ਹਿਊਸਟਨ ਵਿਚ 10 ਭਾਰਤੀ-ਅਮਰੀਕੀ ਨੌਜਵਾਨਾਂ ਨੂੰ ਆਪਣੇ ਭਾਈਚਾਰੇ ਦੀ ਸੇਵਾ ਕਰਨ ਅਤੇ ਹਿੰਦੂ ਸੰਸਕ੍ਰਿਤੀ ਨੂੰ ਵਧਾਵਾ ਦੇਣ ਦੇ ਲਈ ਸਨਮਾਨਿਤ ਕੀਤਾ ਗਿਆ ਹੈ। ਗੈਰ ਸਰਕਾਰੀ ਸੰਗਠਨ 'ਹਿੰਦੂਜ਼ ਆਫ ਗ੍ਰੇਟਰ ਹਿਊਸਟਨ (ਐੱਚ.ਜੀ.ਐੱਚ.)' ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਰਸਕਾਰ ਜਿੱਤਣ ਵਾਲਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਇਸ ਸਨਮਾਨ ਨੂੰ ਭਾਰਤੀ ਪ੍ਰਵਾਸੀਆਂ ਖਾਸ ਤੌਰ 'ਤੇ ਨੌਜਵਾਨਾਂ ਦੇ ਲਈ ਆਪਣੀਆਂ ਜੜਾਂ ਨਾਲ ਜੁੜਨ ਦਾ ਹੋਰ ਮਜ਼ਬੂਤ ਕਰਨ ਦਾ ਮੌਕਾ ਦੱਸਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ 

ਮੋਦੀ ਨੇ ਐੱਚ.ਜੀ.ਐੱਚ. ਨੂੰ ਲਿਖੀ ਚਿੱਠੀ ਵਿਚ ਕਿਹਾ,''ਜੇਤੂ ਨਿਸ਼ਚਿਤ ਰੂਪ ਨਾਲ ਸਾਡੀ ਸ਼ਾਨਦਾਰ ਪਛਾਣ ਦੀ ਖੁਸ਼ਹਾਲੀ ਨੂੰ ਖਾਸ ਤੌਰ 'ਤੇ ਨੌਜਵਾਨ ਪੀੜ੍ਹੀਆਂ ਵਿਚ ਵਧਾਵਾ ਦੇਣ ਵਿਚ ਮਦਦ ਕਰਨਗੇ।'' ਪੀ.ਐੱਮ. ਮੋਦੀ ਨੇ ਕਿਹਾ,''ਭਾਰਤ ਦੇ ਪ੍ਰਵਾਸੀ ਦੁਨੀਆ ਦੇ ਵਿਭਿੰਨ ਦੇਸ਼ਾਂ ਵਿਚ ਵਸੇ ਹਨ ਅਤੇ ਭਾਰਤ ਦੇ ਸ਼ਾਨਦਾਰ ਸਭਿਆਚਾਰ ਅਤੇ ਪਰੰਪਰਾ ਦੇ ਦੂਤ ਹਨ। ਪਿਆਰ, ਸਦਭਾਵਨਾ, ਦਇਆ ਅਤੇ ਸਨਾਤਨ ਧਰਮ ਦੇ ਦਰਸ਼ਨ ਦੇ ਨਾਲ ਉਹ ਮਨੁੱਖਤਾ ਦੇ ਪ੍ਰਕਾਸ਼ ਦੇ ਪੁੰਜ ਹਨ। ਇਸ ਦੇ ਸਰਵ ਵਿਆਪਕ ਆਕਰਸ਼ਣ ਨੇ ਦੁਨੀਆ ਦੇ ਲੋਕਾਂ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕੀਤਾ ਹੈ। ਸਾਡੀ ਖੁਸ਼ਹਾਲ ਵਿਰਾਸਤ ਹਜ਼ਾਰਾਂ ਸਾਲ ਤੋਂ ਚੱਲੀ ਆ ਰਹੀ ਹੈ ਅਤੇ ਭੂਗੋਲਿਕ ਸਰਹੱਦਾਂ ਦੇ ਬੰਧਨ ਨੂੰ ਪਿੱਛੇ ਛੱਡ ਚੁੱਕੀ ਹੈ।'' ਪੁਰਸਕਾਰ ਦੇ ਲਈ ਜੇਤੂਆਂ ਦੀ ਚੋਣ ਹਿੰਦੂ ਧਰਮ ਨਾਲ ਜੁੜੇ ਵਿਭਿੰਨ ਸੰਗਠਨਾਂ ਨੇ ਕੀਤੀ। ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਦੂਤ ਅਸੀਮ ਮਹਾਜਨ ਨੇ ਜੇਤੂਆਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਅਤੇ ਲੀਡਰਸ਼ਿਪ ਅਤੇ ਭਾਈਚਾਰੇ ਵਿਚ ਹਿੱਸੇਦਾਰੀ ਲਈ ਨੌਜਵਾਨਾਂ ਦੀ ਤਾਰੀਫ ਕੀਤੀ।


Vandana

Content Editor

Related News