ਕਜ਼ਾਕਿਸਤਾਨ ''ਚ ਟ੍ਰੇਨ ਤੇ ਬਸ ਵਿਚਾਲੇ ਹੋਈ ਟੱਕਰ, 1 ਦੀ ਮੌਤ ਤੇ 9 ਜ਼ਖਮੀ

09/16/2019 2:57:03 AM

ਨੂਰ-ਸੁਲਤਾਨ - ਦੱਖਣੀ ਕਜ਼ਾਕਿਸਤਾਨ 'ਚ ਟ੍ਰੇਨ ਅਤੇ ਬਸ 'ਚ ਹੋਈ ਭਿਆਨਕ ਟੱਕਰ 'ਚ ਬਸ ਚਾਲਕ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਹੋ ਗਏ। ਖੇਤਰੀ ਮੇਅਰ ਦਫਤਰ ਨੇ ਐਤਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕੀਤੀ। ਜਾਣਕਾਰੀ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਮੁਤਾਬਕ ਸ਼ਾਮ 7:20 ਵਜੇ 'ਤੇ ਯੇਕਾਤੇਰਿੰਗਬਰਗ ਅਲਮਾਤੀ ਰਾਜ ਮਾਰਗ 'ਚ ਹੋਇਆ। ਤੇਜ਼ੀ ਨਾਲ ਆਉਂਦੀ ਹੋਈ ਟ੍ਰੇਨ ਨੇ ਸ਼ਾਮਾਲਗਨ ਸਟੇਸ਼ਨ ਨੇੜੇ ਕ੍ਰਾਸਿੰਗ 'ਚ 67 ਯਾਤਰੀਆਂ ਨਾਲ ਭਰੀ ਬਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਜਾਂਚ ਜਾਰੀ ਹੈ।


Khushdeep Jassi

Content Editor

Related News