ਅਮਰੀਕਾ: ਹੁੱਕਾ ਲਾਉਂਜ ਦੇ ਬਾਹਰ ਗੋਲ਼ੀਬਾਰੀ ''ਚ 1 ਦੀ ਮੌਤ, 4 ਜ਼ਖਮੀ

Monday, Apr 03, 2023 - 10:38 PM (IST)

ਅਮਰੀਕਾ: ਹੁੱਕਾ ਲਾਉਂਜ ਦੇ ਬਾਹਰ ਗੋਲ਼ੀਬਾਰੀ ''ਚ 1 ਦੀ ਮੌਤ, 4 ਜ਼ਖਮੀ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ ਹੁੱਕਾ ਲਾਉਂਜ ਦੀ ਪਾਰਕਿੰਗ ਵਿੱਚ ਹੋਈ ਗੋਲ਼ੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 4 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਫੇਏਟਵਿਲੇ ਪੁਲਸ ਵਿਭਾਗ ਨੇ ਫੇਸਬੁੱਕ 'ਤੇ ਪੋਸਟ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਗੋਲ਼ੀਬਾਰੀ ਐਤਵਾਰ ਰਾਤ 11 ਵਜੇ 'ਵੀ ਲਕਸ ਹੁੱਕਾ ਲਾਉਂਜ' ਵਿੱਚ ਹੋਈ।

ਇਹ ਵੀ ਪੜ੍ਹੋ : ਭਾਰਤ 'ਚ ਹਜ਼ਾਰ ਤੋਂ ਵੱਧ ਜਹਾਜ਼ਾਂ ਦੀ ਕਮੀ, ਫਿਰ ਵੀ ਘਰੇਲੂ ਰੂਟ 'ਤੇ 45 ਫ਼ੀਸਦੀ ਵਧੀਆਂ ਉਡਾਣਾਂ

ਲਾਉਂਜ ਦੇ ਅੰਦਰ ਹੋਏ ਝਗੜੇ ਕਾਰਨ ਪਾਰਕਿੰਗ 'ਚ ਹੋਈ ਗੋਲ਼ੀਬਾਰੀ

ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ ਅਤੇ 4 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ ਤੇ 3 ਮਾਮੂਲੀ ਜ਼ਖ਼ਮੀ ਹਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਲਾਉਂਜ ਦੇ ਅੰਦਰ ਹੋਏ ਝਗੜੇ ਕਾਰਨ ਪਾਰਕਿੰਗ 'ਚ ਗੋਲ਼ੀਬਾਰੀ ਹੋਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News