ਮੈਕਸੀਕੋ ਬੱਸ ਹਾਦਸੇ ਦੌਰਾਨ ਮਰਨ ਵਾਲਿਆਂ ''ਚ ਇਕ ਕੈਨੇਡੀਅਨ

Wednesday, Dec 20, 2017 - 09:47 PM (IST)

ਮੈਕਸੀਕੋ ਬੱਸ ਹਾਦਸੇ ਦੌਰਾਨ ਮਰਨ ਵਾਲਿਆਂ ''ਚ ਇਕ ਕੈਨੇਡੀਅਨ

ਟੋਰਾਂਟੋ— ਮੈਕਸੀਕੋ 'ਚ ਬੀਤੇ ਦਿਨ ਇਕ ਬੱਸ ਹਾਦਸਾ ਹੋਇਆ ਸੀ, ਜਿਸ 'ਚ 12 ਲੋਕਾਂ ਦੀ ਮੌਤ ਹੋਈ ਸੀ। ਬੁੱਧਵਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ 'ਚ ਇਕ ਕੈਨੇਡੀਅਨ ਵੀ ਸ਼ਾਮਲ ਹੈ। ਗਲੋਬਲ ਅਫੇਅਰ ਕੈਨੇਡਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਗਲੋਬਲ ਅਫੇਅਰ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ 'ਚ ਮਾਰੇ ਗਏ ਵਿਅਕਤੀ ਨਾਲ ਸਾਡੀ ਹਮਦਰਦੀ ਹੈ। ਸਾਨੂੰ ਮੈਕਸੀਕੋ ਦੀ ਅਥਾਰਟੀ ਵਲੋਂ ਸੂਚਿਤ ਕੀਤਾ ਗਿਆ ਹੈ ਕਿ ਇਕ ਦੁਖਦ ਘਟਨਾ 'ਚ ਇਕ ਕੈਨੇਡੀਅਨ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋਏ ਹਨ। ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ 'ਚ ਪ੍ਰਭਾਵਿਤ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। 
ਮੈਕਸੀਕੋ ਦੇ ਅਧਿਕਾਰੀਆਂ ਨੇ ਕਿਹਾ ਕਿ ਸੈਲਾਨੀ ਬੱਸ 'ਚ 31 ਲੋਕ ਸਵਾਰ ਸਨ ਤੇ ਮੰਗਲਵਾਰ ਨੂੰ ਵਾਪਰੇ ਇਸ ਹਾਦਸੇ 'ਚ 12 ਲੋਕ ਮਾਰੇ ਗਏ ਸਨ ਤੇ 18 ਹੋਰ ਜ਼ਖਮੀ ਹੋਏ ਸਨ।


Related News